ਐਸ.ਏ.ਐਸ ਨਗਰ :- ਨਗਰ ਨਿਗਮ ਮੋਹਾਲੀ ਵੱਲੋਂ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਦੀ ਅਗਵਾਈ ਹੇਠ ਜਲ ਦਿਵਾਲੀ ਮੁਹਿੰਮ ਮਿਤੀ 07-11-2023 ਤੋਂ ਮਿਤੀ 09-11-2023 ਤੱਕ ਚਲਾਈ ਜਾ ਰਹੀਂ ਹੈ। ਇਸ ਮੁਹਿੰਮ ਅਧੀਨ ਨਗਰ ਨਿਗਮ, ਐਸ.ਏ.ਐਸ ਨਗਰ, ਸੈਕਟਰ-68 ਵਲੋਂ ਜਾ ਚਲਾਏ ਜਾ ਰਹੇ ਮਿਸ਼ਨ ਡੇਅ ਨੈਸ਼ਨਲ ਸ਼ਹਿਰੀ ਆਜੀਵਿਕਾ ਮਿਸ਼ਨ (Day-NULM) ਦੇ ਤਹਿਤ ਬਣਾਏ ਗਏ ਸੈਲਫ ਹੈਲਪ ਗਰੁੱਪ ਵਿੱਚੋ 32 ਇਸਤਰੀ ਮੈਂਬਰਾਂ ਵੱਲੋਂ ਮਿਤੀ 09-11-2023 ਨੂੰ ਸੈਕਟਰ 57 (5 ਐਮ.ਜੀ.ਡੀ) ਵਾਟਰ ਟਰੀਟਮੈਂਟ ਪਲਾਂਟ ਨੇੜੇ ਬਲੌਂਗੀ ਰੋਡ ਵਿੱਖੇ ਦੌਰਾ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਤਹਿਤ ਔਰਤਾਂ ਨੂੰ ਪਾਣੀ ਦੀ ਸਾਫ-ਸਫਾਈ ਅਤੇ ਸਹੀ ਵਰਤੋਂ ਬਾਰੇ ਜਾਗਰੂਕ ਕਰਵਾਇਆ ਜਾਵੇਗਾ ਅਤੇ ਨਾਲ ਹੀ ਪਾਣੀ ਕਿਸ ਤਰ੍ਹਾਂ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ, ਉਨ੍ਹਾਂ ਨੂੰ ਵਿਸਥਾਰਪੂਰਵਕ ਦੱਸਿਆ ਜਾਵੇਗਾ।
ਜਲ-ਦਿਵਾਲੀ ਕੰਪੇਨ ਵਿੱਚ ਸੈਲਫ ਹੈਲਪ ਗਰੁੱਪ ਦੀਆ ਔਰਤਾਂ ਵਲੋਂ ਸ਼ੁੱਧ ਪਾਣੀ ਦਾ ਸੁਨੇਹਾ ਦੇਣ ਵਾਲੇ ਨੀਲੇ ਰੰਗ ਦੇ ਕੱਪੜੇ ਪਾਏ ਜਾਣਗੇ ਅਤੇ ਮਿਉਂਸਪਲ ਕਾਰਪੋਰੇਸ਼ਨ ਵਲੋਂ ਇਹਨਾ ਸੈਲਫ ਹੈਲਪ ਗਰੁੱਪ ਦੀਆ ਔਰਤਾ ਨੂੰ ਵਾਟਰ ਬੋਤਲ, ਬੈਗ, ਬੈਚ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਇਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ।
ਸਯੁੰਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ ਵਲੋਂ ਦੱਸਿਆ ਗਿਆ ਕਿ ਇਸ ਜਲ ਦਿਵਾਲੀ ਕੰਪੇਨ ਨਾਲ ਸੈਲਫ ਹੈਲਪ ਗਰੁੱਪ ਦੀਆ ਔਰਤਾਂ ਦਾ ਆਤਮ-ਵਿਸ਼ਵਾਸ਼ ਵਧੇਗਾ ਅਤੇ ਇਸ ਨਾਲ ਜਲ ਸਪਲਾਈ ਸਬੰਧੀ ਉਨ੍ਹਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇਗਾ।