ਐਸ.ਏ.ਐਸ ਨਗਰ : ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਨੇ ਏ.ਡੀ.ਜੀ.ਪੀ. ਰੂਪਨਗਰ ਰੇਂਜ, ਜਸਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ 102 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕੱਲ੍ਹ ਜਦੋਂ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਐਸ.ਆਈ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਦੌਰਾਨੇ ਗਸ਼ਤ ਤ੍ਰਿਵੇਦੀ ਕੈਂਪ ਨੇੜੇ ਘੱਗਰ ਰੇਲਵੇ ਸਟੇਸ਼ਨ ਮੁਬਾਰਕਪੁਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਅਲਿਹਦਗੀ ਐਸ.ਆਈ ਸੁਖਵਿੰਦਰ ਸਿੰਘ ਨੂੰ ਇਲਤਾਹ ਦਿੱਤੀ ਕਿ ਮੇਹਰ ਸਿੰਘ ਪੁੱਤਰ ਸ਼ਿਆਮ ਸੁੰਦਰ ਵਾਸੀ ਮੁਬਾਰਕਪੁਰ ਜ਼ਿਲ੍ਹਾ ਐਸ.ਏ.ਐਸ ਨਗਰ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ, ਹੁਣ ਵੀ ਤ੍ਰਿਵੇਦੀ ਕੈਂਪ ਦੀ ਮਾਣਿਆ ਵਾਲੀ ਗਲੀ ਨੇੜੇ ਅੰਸ. ਅਵੀ ਜਨਰਲ ਸਟੋਰ ਗਲੀ ਵਿਚ ਸ਼ਰੇਆਮ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਹੈ। ਮੁੱਖਬਰੀ ਦੇ ਆਧਾਰ ਤੇ ਦੋਸ਼ੀ ਮੇਹਰ ਸਿੰਘ ਉਕਤ ਦੇ ਖਿਲਾਫ ਮੁੱਕਦਮਾ ਨੰਬਰ 383 ਮਿਤੀ 14-12-2023 ਅ/ਧ 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਡੇਰਾ ਬੱਸੀ ਦਰਜ ਕੀਤਾ ਗਿਆ। ਦੋਸ਼ੀ ਮੇਹਰ ਸਿੰਘ ਉਕਤ ਨੂੰ ਤ੍ਰਿਵੇਦੀ ਕੈਂਪ ਦੀ ਮਾਣਿਆ ਵਾਲੀ ਗਲੀ ਨੇੜੇ ਅੰਸ. ਅਵੀ ਜਨਰਲ ਸਟੋਰ ਗਲੀ ਵਿਚ ਕਾਬੂ ਕਰਕੇ ਉਸ ਪਾਸੋ 102 ਗ੍ਰਾਮ ਹੈਰੋਇਨ ਬ੍ਰਾਮਦ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਂਡ ਅਧੀਨ ਹੈ। ਦੋਸ਼ੀ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿਚ ਇਸ ਨਾਲ ਹੋਰ ਕੌਣ ਕੌਣ ਵਿਅਕਤੀ ਸ਼ਾਮਲ ਹਨ ਅਤੇ ਇਹ ਨਸ਼ਾ ਹੈਰੋਇਨ ਕਿੱਥੋਂ ਲੈ ਕੇ ਆਉਦਾ ਸੀ ਅਤੇ ਕਿਸ ਕਿਸ ਨੂੰ ਸਪਲਾਈ ਕਰਦਾ ਸੀ ।
ਤਫਤੀਸ਼ੀ ਅਫਸਰ :- ਐਸ.ਆਈ ਸੁਖਵਿੰਦਰ ਸਿੰਘ ਨੰਬਰ 207/ਰੋਪੜ
ਮੋਬਾਇਲ ਨੰਬਰ :- 95921-00207
ਬ੍ਰਾਮਦਗੀ :- 102 ਗ੍ਰਾਮ ਹੈਰੋਇਨ