Friday, November 22, 2024

Chandigarh

ਪੰਜਾਬ ਸਰਕਾਰ ਸਕੂਲਾਂ ’ਚ ਅਧਿਆਪਕ ਤੇ ਹਸਪਤਾਲਾਂ ’ਚ ਡਾਕਟਰ ਤੇ ਨਰਸਾਂ ਦੇਣ ਲਈ ਵਚਨਬੱਧ : ਐਮ ਐਲ ਏ ਮੋਹਾਲੀ

January 05, 2024 02:05 PM
SehajTimes
ਮੁਹਾਲੀ  : ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਸਕੂਲਾਂ ’ਚ ਅਧਿਆਪਕ ਅਤੇ ਹਸਪਤਾਲਾਂ ’ਚ ਡਾਕਟਰ ਤੇ ਨਰਸਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਵਚਨਬੱਧ ਹੈ। ਇਸੇ ਵਚਨਬੱਧਤਾ ਤਹਿਤ ਸੂਬੇ ’ਚ ਹੁਣ ਤੱਕ 40 ਹਜ਼ਾਰ ਤੋਂ ਵਧੇਰੇ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਪ੍ਰਗਟਾਵਾ ਐਮ ਐਲ ਏ ਸ. ਕੁਲਵੰਤ ਸਿੰਘ ਮੋਹਾਲੀ ਨੇ ਅੱਜ ਸਨੇਟਾ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ’ਚ ਨਵੇਂ ਬਣੇ 24 ਕਮਰਿਆਂ ਨੂੰ ਵਿਦਿਆਰਥੀਆਂ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਇਨ੍ਹਾਂ ਕਮਰਿਆਂ ਦੇ ਨਿਰਮਾਣ ’ਤੇ 3.70 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਨੇ ਸਕੂਲ ਦੀ ਇਮਾਰਤ ਉਸਾਰੀ ਲਈ ਉਚੇਚੇ ਤੌਰ ’ਤੇ ਪਿੰਡ ਦੀ ਗਰਾਮ ਪੰਚਾਇਤ ਅਤੇ ਸਕੂਲ ਸਟਾਫ਼ ਦਾ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਸਰਕਾਰ ਪਾਸੋਂ ਪ੍ਰਾਪਤ ਗਰਾਂਟ ਨੂੰ ਪੂਰੀ ਸੁਹਿਰਦਤਾ ਨਾਲ ਸਕੂਲ ਦੀ ਇਮਾਰਤ ਲਈ ਵਰਤਿਆ।
 
 
ਐਮ ਐਲ ਏ ਕੁਲਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਪ੍ਰਤੀ ਵਚਨਬੱਧਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਹਰੇਕ ਹਲਕੇ ’ਚ ਮਿਸਾਲੀ ਸਿਖਿਆ ਸੁਧਾਰ ਵਜੋਂ ਸਕੂਲ ਆਫ਼ ਐਮੀਨੈਂਸ ਦੀ ਕਾਇਮੀ ਅਤੇ ਵੱਖ-ਵੱਖ ਥਾਂਵਾਂ ’ਤੇ ਲੋਕਾਂ ਨੂੰ ਬੇਹਤਰੀਨ ਸਿਹਤ ਸੇਵਾਵਾਂ ਦੇਣ ਦੇ ਮੁਢਲੇ ਢਾਂਚੇ ਵਜੋਂ 650 ਤੋਂ ਵਧੇਰੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਪੰਜਾਬ ’ਚ ਲੋਕ ਪੱਖੀ ਸਰਕਾਰ ਦਾ ਸਭ ਤੋਂ ਵੱਡਾ ਉਪਰਾਲਾ ਹੈ। ਉਨ੍ਹਾਂ ਗੋਬਿੰਦਗੜ੍ਹ ਦੇ ਇਸ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਬਣਵਾਉਣ ਅਤੇ ਇੱਥੇ ਸਾਇੰਸ ਅਤੇ ਕਾਮਰਸ ਵਿਸ਼ਿਆਂ ਦੀ ਪੜ੍ਹਾਈ ਸ਼ੁਰੂ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਨਾਲ ਆਲੇ-ਦੁਆਲੇ ਦੇ 15 ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਉਪਲਬਧ ਹੋਵੇਗੀ।
 
 
ਐਮ ਐਲ ਏ ਕੁਲਵੰਤ ਸਿੰਘ ਮੋਹਾਲੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਸਕੂਲ ਮੁਖੀਆਂ ਨੂੰ ਸਿਖਿਆ ਸੰਸਥਾਂਵਾਂ ’ਚ ਪੇਸ਼ੇਵਰ ਪਹੁੰਚ ਲਿਆਉਣ ਅਤੇ ਸੁਧਾਰ ਹਿੱਤ ਸਿੰਘਾਪੁਰ ਅਤੇ ਆਈ ਆਈ ਐਮ ਅਹਿਮਦਾਬਾਦ ਵਿਸ਼ੇਸ਼ ਸਿਖਲਾਈ ਲਈ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਪਿ੍ਰੰਸੀਪਲ ਸੰਧਿਆ ਸ਼ਰਮਾ ਅਤੇ ਜ਼ਿਲ੍ਹੇ ਦੇ ਡਿਪਟੀ ਡੀ ਈ ਓ ਅੰਗਰੇਜ ਸਿੰਘ ਖੁਦ ਅਧਿਆਪਕਾਂ ਦੇ ਇਨ੍ਹਾਂ ਵਫ਼ਦਾਂ ਦਾ ਹਿੱਸਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇੱਕੋ-ਇੱਕ ਏਜੰਡਾ ਸਰਕਾਰੀ ਸਕੂਲਾਂ ਦੇ ਬੱਚਿਆਂ ’ਚ ਸੰਸਾਰ ਪੱਧਰੀ ਸਵੈ-ਵਿਸ਼ਵਾਸ਼ ਪੈਦਾ ਕਰਕੇ ਉਨ੍ਹਾਂ ਨੂੰ ਦੁਨੀਆਂ ਅਤੇ ਦੇਸ਼ ਦੀ ਹਰ ਇੱਕ ਪ੍ਰਤੀਯੋਗਿਤਾ ’ਚ ਹਿੱਸਾ ਲੈ ਕੇ ਉਸ ’ਚ ਕਾਮਯਾਬੀ ਹਾਸਲ ਕਰਨ ਦੇ ਯੋਗ ਬਣਾਉਣਾ ਹੈ।
 
 
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਸੁਫ਼ਨਿਆਂ ਤੇ ਆਸਾਂ ਨਾਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਈ, ਉਨ੍ਹਾਂ ਸਾਰੇ ਸੁਫ਼ਨਿਆਂ ਨੂੰ ਹੌਲੀ-ਹੌਲੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਹਰ ਇੱਕ ਸੁਫ਼ਨੇ ਅਤੇ ਉਨ੍ਹਾਂ ਨੂੰ ਦਿੱਤੀ ਹਰ ਇੱਕ ਗਾਰੰਟੀ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੈਰਿਟ ’ਤੇ ਮਿਲਦੀਆਂ ਨੌਕਰੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਪੰਜਾਬ ’ਚ ਸੁਹਿਰਦ ਅਤੇ ਲੋਕ ਹਿੱਤੂ ਸਰਕਾਰ ਸਥਾਪਿਤ ਹੋਈ ਹੈ। 
 
 
ਜ਼ਿਕਰਯੋਗ ਹੈ ਕਿ ਪਿੰਡ ਗੋਬਿੰਦਗੜ੍ਹ ਦੇ ਵਿੱਚ ਚਾਰ ਏਕੜ ਰਕਬੇ ਦੇ ਵਿੱਚ ਦੋ ਮੰਜ਼ਿਲਾਂ 24 ਕਮਰਿਆਂ ਤੇ ਅਧਾਰਤ ਸਕੂਲ ਦੀ ਇਮਾਰਤ ਦਾ ਨਿਰਮਾਣ ਕੀਤਾ ਗਿਆ, ਜਿਸ ਵਿੱਚ ਸਾਇੰਸ ਅਤੇ ਕੰਪਿਊਟਰ ਦੀ ਆਧੁਨਿਕ ਲੈਬ ਤੋਂ ਇਲਾਵਾ ਲਾਇਬਰੇਰੀ ਦਾ ਵੀ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ।
 
 
ਇਸ ਇਮਾਰਤ ਤੇ 3.7 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ,  ਜ਼ਿਲਾ ਸਿੱਖਿਆ ਅਫਸਰ ਡਾ. ਗਿਨੀ ਦੁੱਗਲ, ਡਿਪਟੀ ਡੀ. ਈ. ਓ  -ਅੰਗਰੇਜ਼ ਸਿੰਘ,  ਪ੍ਰਿੰਸੀਪਲ ਸੰਧਿਆ ਸ਼ਰਮਾ,ਬੀ.ਡੀ.ਪੀ.ਓ ਧਨਵੰਤ ਸਿੰਘ ਰੰਧਾਵਾ,ਰਾਮ ਈਸ਼ਰ - ਗੋਬਿੰਦਗੜ, ਜਗਜੀਤ ਸਿੰਘ ਗੋਬਿੰਦਗੜ , ਜਸਵਿੰਦਰ ਸਿੰਘ ਜੈਲੀ, ਗੁਰਸੇਵਕ ਪੱਤਾ ਇਸ਼ਰਾ ਪੁਰੀ,ਪਵਨ ਪੁਰੀ, ਗੁਰਮੇਲ ਚੋਧਰੀ, ਬਲਵਿੰਦਰ ਸਿੰਘ, ਸਾਬਕਾ ਕੌਂਸਲਰ ਆਰ.ਪੀ. ਸ਼ਰਮਾ , ਹਰਮੇਸ਼ ਸਿੰਘ ਕੁੰਭੜਾ,  ਅਵਤਾਰ ਸਿੰਘ ਮੌਲੀ,   ਅਕਵਿੰਦਰ ਸਿੰਘ ਗੋਸਲ, ਮੁਖਤਿਆਰ ਸਿੰਘ, ਸਤਨਾਮ ਸਿੰਘ ਗੀਗੇਮਾਜਰਾ, ਕਰਮਜੀਤ ਸਿੰਘ ਰਾਮਪੁਰ ,ਜਸਵਿੰਦਰ ਸਿੰਘ ਜੈਲੀ, ਜਗਜੀਤ ਸਿੰਘ , ਕਰਮਜੀਤ ਕੁਮਾਰ ਝਿਊਰਹੇੜੀ  ਵੀ ਹਾਜ਼ਰ ਸਨ।
 

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ