ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ‘ਆਪ’ ਪਾਰਟੀ ਤੇ ਕਾਂਗਰਸ ਮਿਲ ਕੇ ਇਹ ਲੜਨਗੀਆਂ ਚੋਣਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਲਗਭਗ ਪੂਰਾ ਸਮਝੌਤਾ ਹੋ ਗਿਆ ਹੈ। ਸਮਝੌਤੇ ਮੁਤਾਬਕ ਮੇਅਰ ਦੀ ਸੀਟ ‘ਆਪ’ ਪਾਰਟੀ ਕੋਲ ਹੋਵੇਗੀ ਅਤੇ ਸੀਨੀਅਰ ਮੇਅਰ ਤੇ ਡਿਪਟੀ ਮੇਅਰ ਦੀਆਂ ਸੀਟਾਂ ਕਾਂਗਰਸ ਕੋਲ ਰਹਿਣਗੀਆਂ ਪਵਨ ਬਾਂਸਲ ਨੇ ਇਹ ਜਾਣਕਾਰੀ ਦਿੱਤੀ । ਕੁਝ ਸਮੇਂ ਵਿਚ ਇਸ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਜਾਵੇਗੀ ਦੋਵੇਂ ਪਾਰਟੀਆਂ ਇੱਕ-ਦੂਜੇ ਦਾ ਸਮਰਥਨ ਕਰਨਗੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਨਹੀਂ ਹੋਈ, ਉਹ ਬਾਅਦ ਦਾ ਵਿਸ਼ਾ ਹੈ।
ਉਸ ‘ਤੇ ਪਾਰਟੀ ਹਾਈਕਮਾਨ ਕੋਈ ਫੈਸਲਾ ਲਵੇਗੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਹੋ ਰਹੀਆਂ ਹਨ ਆਪ ਅਤੇ ਕਾਂਗਰਸ ਨੇ ਚੰਡੀਗੜ੍ਹ ‘ਚ ਮੇਅਰ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਆਪ ਮੇ ਕਾਂਗਰਸ ਵਿੱਚ ਗੱਠਜੋੜ ਬੀਜੇਪੀ ਲਈ ਝਟਕਾ ਸਿੱਧ ਹੋਵੇਗਾ। ਆਪ ਆਦਮੀ ਪਾਰਟੀ ਕੋਲ 13 ਅਤੇ ਕਾਂਰਗਸ ਦੇ ਕੌਂਸਲਰ ਹਨ । ਕੁੱਲ 20 ਵੋਟਾਂ ਪੈਣਗੀਆਂ ਜਦੋਂ ਕਿ ਭਾਜਪਾ ਕੋਲ 14 ਕੌਂਸਲਰ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਰਹਿ ਜਾਣਗੀਆਂ ਜੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌੌਂਸਲਰ ਦੀ ਵੋਟ ਵੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਜਾਂਦੀ ਹੈ ਤਾਂ ਵੀ ਉਹ ਜਿੱਤ ਦੇ ਜਾਦੂਈ ਅੰਕੜੇ ਨੂੰ ਛੂਹ ਨਹੀ ਸਕੇਗਾ ਮੇਅਰ ਦੇ ਆਹੁਦੇ ਲਈ ਆਮ ਆਦਮੀ ਪਾਰਟੀ ਦੇ ਕੁਲਦੀਪ ਟੀਟਾ, ਸੀਨੀਅਰ ਡਿਪਟੀ ਮੇਅਰ ਦੇ ਆਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਗੈਵੀ ਡਿਪਟੀ ਮੇਅਰ ਦੇ ਆਹੁਦੇ ਲਈ ਨਿਰਮਲਾ ਦੇਵੀ ਦੀ ਨਾਮਜ਼ਦਗੀ ਰਹੇਗੀ। ਦੋਵਾਂ ਪਾਰਟੀਆਂ ਦੇ ਹੋਰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣੇ ਸ਼ੁਰੂ ਕਰ ਦੇਣਗੇ।