ਚੰਡੀਗੜ : ਚੰਡੀਗੜ ਨਗਰ ਨਿਗਮ ਦੇ ਨਵੇਂ ਮੇਅਰ ਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਹੈ ਇਸ ਸਬੰਧੀ ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀ ਭੇਜਿਆ ਗਿਆ ਸੀ । ਇਸ ਤੋਂ ਪਹਿਲਾਂ ਮੇਅਰ ਦੀ ਚੋਣ ਲਈ ਵੋਟਿੰਗ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ‘ਚ ਵਿਰੋਧੀ ਆਈ.ਐਨ.ਡੀ.ਏ ਅਤੇ ਭਾਜਪਾ ਦੇ ਗਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੋਣਾ ਸੀ । ਚੰਡੀਗੜ੍ਹ ਪੁਲਿਸ ਨੇ ਹੰਗਾਮਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਆਲੇ-ਦੁਆਲੇ ਦੇ ਇਲਾਕੇ ਵਿੱਚ 144 ਲਗਾ ਦਿੱਤੀ ਹੈ।