ਚੰਡੀਗੜ੍ਹ : ਗਣਤੰਤਰ ਦਿਵਸ ਮੌਕੇ ’ਤੇ ਹਰਿਆਣਾ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਮ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜਦੋਂ ਕਿ ਇੱਕ ਪੁਲਿਸ ਅਧਿਕਾਰੀ ਨੂੰ ਗੇਂਲੰਟਰੀ ਮੈਡਮ ਅਤੇ 6 ਹੋਰ ਪੁਲਿਸ ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇੇਵਾਵਾਂ ਲਈ ਪੁਲਿਸ ਮੈਡਮ ਨਾਲ ਸਨਮਾਨਿਤ ਕੀਤਾ ਜਾਵੇਗਾ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਮੁੱਖ ਦਫ਼ਤਰ ਵਿੱਚ ਕੰਮ ਕਰ ਰਹੇ ਪੁਲਿਸ ਮਹਾਨਿਦੇਸ਼ਕ ਪ੍ਰਸਾਸ਼ਨ ਸੰਜੈ ਕੁਮਾਰ ਅਤੇ ਦੱਖਣੀ ਹਰਿਆਣਾ ਦੇ ਰਿਵਾੜੀ ਰੇਂਜ ਵਿੱਚ ਕੰਮ ਕਰ ਰਹੇ ਪੁਲਿਸ ਮਹਾਨਿਦੇਸ਼ਕ ਰਾਜੇਂਦਰ ਕੁਮਾਰ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਮ ਨਾਲ ਸਨਮਾਨਿਤ ਕੀਤਾ ਗਿਆ। ਹਰਿਆਣਾ ਪੁਲਿਸ ਅਕਾਦਮੀ ਦੇ ਡੀਐਸਪੀ ਪ੍ਰਦੀਪ ਕੁਮਾਰ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਗੇਂਲੰਟਰੀ ਮੈਡਮ ਨਾਲ ਨਵਾਜਿਆ ਜਾਵੇਗਾ। ਸ਼ਲਾਘਾਯੌਗ ਸੇਵਾਵਾਂ ਲਈ ਪੁਲਿਸ ਮੈਡਮ ਨਾਲ ਸਨਮਾਨਿਤ ਹੋਣ ਵਾਲੇ ਹੋਰ ਅਧਿਕਾਰੀਆਂ ਵਿੱਚ ਸਟੇਟ ਕ੍ਰਾਇਮ ਬਿਊਰੋ ਹਰਿਆਣਾ ਦੇ ਇੰਸਪੈਕਟਰ ਰਾਜੇਂਦਰ, ਸਬ ਇੰਸਪੈਕਟਰ ਸੀਆਈਡੀ ਹਰਿਆਣਾ ਗੁਨਪਾਲ ਸਿੰਘ, ਸਬ ਇੰਸਪੈਕਟਰ ਪੀਟੀਸੀ ਸੁਨਾਰਿਆਂ ਰਵਿੰਦਰ, ਸਹਾਇਕ ਸਬ ਇੰਸਪੈਕਟਰ ਅੰਬਾਲਾ ਕਵਿਤਾ ਦੇਵੀ, ਸਹਾਇਕ ਸਬ ਇੰਸਪੈਕਟਰ ਸੀਆਈਡੀ ਹਰਿਆਣਾ ਨਰੇਂਦਰ ਕੁਮਾਰ ਅਤੇ ਸਹਾਇਕ ਸਬ ਇੰਸਪੈਕਟਰ ਪੰਚਕੂਲਾ ਵਿਜੇਂਦਰ ਸਿੰਘ ਸ਼ਾਮਿਲ ਸਨ।