ਮੋਗਾ ਵਿਖੇ ਫ਼ੈਡਰਲ ਬੈਂਕ ਦੀ ਬ੍ਰਾਂਚ ਦਾ ਬੀਤੇ ਦਿਨੀਂ ਉਦਘਾਟਨ ਹੋਇਆ। ਇਸ ਮੌਕੇ ਬੈਂਕ ਅਧਿਕਾਰੀਆਂ ਵੱਲੋਂ ਦਸਿਆ ਕਿ ਮੋਗਾ ਵਿਖੇ ਖੁੱਲ੍ਹ ਰਹੀ ਫ਼ੈਡਰਲ ਬੈਂਕ ਦੀ ਇਹ ਆਲ ਇੰਡੀਆ ਪੱਧਰ ’ਤੇ ਇਹ 10443ਵੀਂ ਬ੍ਰਾਂਚ ਅਤੇ ਪੰਜਾਬ ਵਿੱਚ ਫ਼ੈਡਰਲ ਬੈਂਕ ਦੀ ਇਹ 32ਵੀਂ ਬ੍ਰਾਂਚ ਹੈ ਅਤੇ ਮੋਗਾ ਵਿਖੇ ਇਹ ਬੈਂਕ ਦੀ ਪਹਿਲੀ ਬ੍ਰਾਂਚ ਹੈ।
ਬ੍ਰਾਂਚ ਵਿੱਚ ਸੈਵਿੰਗ ਖ਼ਾਤੇ, ਚਾਲੂ ਖਾਤੇ, ਫ਼ਿਕਿਸਡ ਡੀਪਾਜ਼ਿਟ, ਕਾਰ ਲੋਨ, ਹਾਊਸਿੰਗ, ਐਜੂਕੇਸ਼ਨ ਲੋਨ, ਇੰਸ਼ੋਰੈਂਸ ਦੇ ਕੰਮ ਹੋਣਗੇ। ਫ਼ੈਡਰਲ ਬੈਂਕ ਦੇ ਅਧਿਕਾਰੀਆਂ ਨੇ ਦਸਿਆ ਕਿ ਬੈਂਕ ਗ੍ਰਾਹਕਾਂ ਨੂੰ ਫ਼ੈਮਿਲੀ ਦੇ ਤੌਰ ’ਤੇ ਟ੍ਰੀਟ ਕਰਦਾ ਹੈ ਅਤੇ ਬੈਂਕ ਆਪਣੇ ਗਾਹਕਾਂ ਨਾਲ ਲੰਬੇ ਸਮੇਂ ਤੱਕ ਡੀਲ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਜ਼ਿਕਰਯੋਗ ਹੈ ਕਿ ਫ਼ੈਡਰਲ ਬੈਂਕ ਦੀ ਪਹਿਲੀ ਬ੍ਰਾਂਚ 1931 ਵਿੱਚ ਖੁੱਲ੍ਹੀ ਸੀ ਅਤੇ 4.38 ਲੱਖ ਕਰੋੜ ਦਾ ਬੈਂਕ ਦਾ ਸਲਾਨਾ ਬਿਜ਼ਨੈਸ ਹੈ।