ਡੇਰਾਬੱਸੀ : ਸਬ ਡਵੀਜ਼ਨ ਡੇਰਾਬੱਸੀ ’ਚ ਨੌਜੁਆਨਾਂ ਲਈ ਨਿੱਜੀ ਖੇਤਰ ’ਚ ਰੋਜ਼ਗਾਰ ਦੇ ਅਵਸਰ ਉਪਲਬਧ ਕਰਵਾਉਣ ਦੇ ਮੰਤਵ ਨਾਲ ਪ੍ਰਸ਼ਾਸਨ ਵੱਲੋਂ 27 ਅਗਸਤ ਨੂੰ ਮੈਗਾ ਪਲੇਸਮੈਂਟ ਡ੍ਰਾਈਵ-ਕਮ-ਰੋਜ਼ਗਾਰ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਐਸ ਡੀ ਐਮ ਡਾ. ਹਿਮਾਂਸ਼ੂ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਲੇਸਮੈਂਟ ਡ੍ਰਾਈਵ 22 ਅਗਸਤ ਨੂੰ ਰਾਮ ਮੰਦਰ ਡੇਰਾਬੱਸੀ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ, ਜਿਸ ਦੌਰਾਨ ਸਵੇਰੇ 10 ਵਜੇ ਤੋਂ 2 ਵਜੇ ਦੁਪਹਿਰ ਤੱਕ ਵੱਖ-ਵੱਖ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਪ੍ਰਤੀਨਿਧ ਇੰਟਰਵਿਊ ਲਈ ਪੁੱਜਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 19 ਕੰਪਨੀਆਂ ਨੇ ਇਸ ਪਲੇਸਮੈਂਟ ਡ੍ਰਾਈਵ ਲਈ ਸਹਿਮਤੀ ਦਿੱਤੀ ਹੈ ਜਿਨ੍ਹਾਂ ਵੱਲੋਂ 650 ਤੋਂ ਵਧੇਰੇ ਨੌਜੁਆਨਾਂ ਨੂੰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਵਾਸਤੇ 10+2, ਆਈ ਟੀ ਆਈ, ਡਿਪਲੋਮਾ ਹੋਲਡਰ ਅਤੇ ਗ੍ਰੈਜੂਏਟ ਨੌਜੁਆਨ ਇੰਟਰਵਿਊ ’ਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕੰਪਨੀਆਂ ਵੱਲੋਂ ਰੋਜ਼ਗਾਰ ਮੇਲੇ ’ਚ ਆਉਣ ਦੀ ਸਹਿਮਤੀ ਦਿੱਤੀ ਗਈ ਹੈ, ਉਨ੍ਹਾਂ ’ਚ ਹਿੰਦੂਜਾ ਹਾਊਂਸਿੰਗ ਫਾਇਨਾਂਸ, ਸੌਰਭ ਕੈਮੀਕਲਜ਼ ਲਿਮਿਟਡ, ਕੇ ਜੀ ਟਰੇਡਿੰਗ ਕੰਪਨੀ, ਸ਼ੋਰੀ ਐਂਡ ਸੋਲਿਊਸ਼ਨ, ਪੈਰਡਾਈਮ ਆਈ ਟੈਕਨਾਲੋਜੀ ਸਰਵਿਸਜ਼ ਪ੍ਰਾਈਵੇਟ ਲਿਮਟਿਡ, ਬਿਮਕੋ ਪ੍ਰਾਈਵੇਟ ਲਿਮਿਟਿਡ, ਸਵਾਰਾਜ ਮਹਿੰਦਰਾ, ਊਸ਼ਾ ਯਾਰਨਜ਼, ਲਾਵਾਨਯ ਹੈਲਥ ਕੇਅਰ, ਡੀ-ਮਾਰਟ, ਅਮਰਟੈਕਸ ਜ਼ੀਰਕਪੁਰ, ਗਲੋਬ ਟੋਆਇਟਾ, ਸਵਿਗੀ, ਜ਼ੋਮੈਟੋ, ਬਲਿੰਕਿਟ, ਟੀਮ ਲੀਡਰ ਫ਼ਾਰ ਐਸ ਬੀ ਆਈ ਕ੍ਰੈਡਿਟ ਕਾਰਡਜ਼, ਅਲੈਂਜਰਜ਼ ਮੈਡੀਕਲ ਸਿਸਟਮ, ਫ਼ੋਨ ਪੇਅ, ਏਅਰਟੈਲ (ਟੀਮ ਲੀਜ਼), ਰਾਹੀ ਕੇਅਰ ਡਾਇਲਸਿਸ ਸੈਂਟਰ ਸ਼ਾਮਿਲ ਹਨ। ਉੁਨ੍ਹਾਂ ਨੇ ਉਪ੍ਰੋਕਤ ਅਸਾਮੀਆਂ ਲਈ 10+2, ਆਈ ਟੀ ਆਈ, ਡਿਪਲੋਮਾ ਧਾਰਕ ਅਤੇ ਗ੍ਰੈਜੂਏਸ਼ਨ ਵਿਦਿਅਕ ਯੋਗਤਾਵਾਂ ਵਾਲੇ ਨੌਜੁਆਨਾਂ ਨੂੰ ਉਕਤ ਪਲੇਸਮੈਂਟ ਡ੍ਰਾਈਵ ’ਚ ਸ਼ਾਮਿਲ ਹੋਣ ਲਈ ਕਿਹਾ।