ਆਲੂ ਇਕ ਅਜਿਹੀ ਸਬਜ਼ੀ ਹੈ ਜਿਹੜੀ ਹਰ ਕਿਸੇ ਦੂਜੀ ਸਬਜ਼ੀ ਨਾਲ ਫਿੱਟ ਹੋ ਜਾਂਦੀ ਹੈ। ਆਲੂਆਂ ਦੇ ਪਰਾਂਠੇ ਤਾਂ ਹਰੇਕ ਨੇ ਖਾਦੇ ਹੋਣਗੇ। ਆਲੂਆਂ ਦੇ ਪਰਾਂਠਿਆਂ ਦਾ ਨਾਮ ਸੁਣਕੇ ਮੂੰਹ ਵਿੱਚ ਪਾਣੀ ਵੀ ਆ ਗਿਆ ਹੋਣਾ ਪਰ ਅੱਜ ਜਿਸ ਤਰੀਕੇ ਨਾਲ ਆਲੂ ਬਣਾਉਣ ਦਾ ਤਰੀਕਾ ਦਸਿਆ ਜਾਵੇਗਾ ਉਹ ਵੀ ਲਾਜਵਾਬ ਹੋਵੇਗਾ। ਵੈਸੇ ਤਾਂ ਹਰੇਕ ਖਿੱਤੇ ਵਿੱਚ ਸਬਜ਼ੀਆਂ ਵੱਖੋ ਵੱਖਰੇ ਤਰੀਕੇ ਨਾਲ ਬਣਾਈਆਂ ਜਾਂਦੀਆਂ ਹਨ। ਪਰ ਕਸ਼ਮੀਰ ਵਿੱਚ ਆਲੂਆਂ ਦੀ ਇਕ ਅਜਿਹੀ ਰੈਸਪੀ ਵੀ ਹੈ ਜਿਹੜੀ ਬਹੁਤ ਹੀ ਸੁਆਦਲੀ ਹੁੰਦੀ ਹੈ। ਕਸ਼ਮੀਰ ਵਿੱਚ ਇਸ ਤਰੀਕੇ ਨਾਲ ਆਲੂਆਂ ਨੂੰ ਵਿਸ਼ੇਸ਼ ਮੌਕਿਆਂ ’ਤੇ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਬਣਾਏ ਆਲੂਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਆਲੂਆਂ ਦੀ ਸਬਜ਼ੀ ਮਸਾਲੇਦਾਰ ਹੁੰਦੀ ਹੈ ਅਤੇ ਆਲੂਆਂ ਦੀ ਤਰੀ ਗਾੜੀ ਹੋ ਜਾਂਦੀ ਹੈ, ਜਿਸ ਨਾਲ ਇਹ ਸਬਜ਼ੀ ਬਾਕੀ ਸਬਜ਼ੀਆਂ ਤੋਂ ਵਖਰੀ ਬਣਦੀ ਹੈ। ਇਸ ਤਰ੍ਹਾਂ ਬਣਾਏ ਗਏ ਆਲੂਆਂ ਨੂੰ ਕਸ਼ਮੀਰੀ ਦਮ ਆਲੂ ਵੀ ਆਖਿਆ ਜਾਂਦਾ ਹੈ। ਤੁਸੀਂ ਵੀ ਇਸ ਤਰ੍ਹਾਂ ਆਲੂਆਂ ਵੀ ਘਰ ਬਣਾ ਸਕਦੇ ਹੋ।

ਆਲੂਆਂ ਨੂੰ ਘੱਟ ਅੱਗ ’ਤੇ ਪਕਾਉਣ ਤੋਂ ਬਾਅਦ ਇਸ ਵਿੱਚ ਵਿਸ਼ੇਸ਼ ਕਸ਼ਮੀਰੀ ਮਸਾਲੇ ਰਲਾਏ ਜਾਂਦੇ ਹਨ ਜਿਸ ਨਾਲ ਇਸਦਾ ਸੁਆਦ ਵੱਖਰਾ ਹੀ ਹੋ ਜਾਂਦਾ ਹੈ। ਘਰ ਵਿੱਚ ਮਹਿਮਾਨ ਆਏ ਹੋਣ ਜਾਂ ਦੁਪਹਿਰ ਜਾਂ ਰਾਤ ਦਾ ਖਾਣਾ ਹੋਵੇ ਇਸ ਤਰੀਕੇ ਨਾਲ ਆਲੂਆਂ ਨੂੰ ਬਣਾਕੇ ਪਰੋਸਣ ਨਾਲ ਮਾਹੌਲ ਹੋਰ ਵੀ ਰੰਗੀਨ ਹੋ ਜਾਂਦਾ ਹੈ। ਆਲੂਆਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਆਲੂਆਂ ਨੂੰ ਚਾਕੂ ਨਾਲ ਛਿੱਲ ਲੈਣਾ ਹੈ ਅਤੇ ਛੋਟੇ ਕਾਂਟੇ ਨਾਲ ਆਲੂਆਂ ਨੂੰ ਛਾਣ ਲੳ ਤਾਂਜੋ ਮਸਾਲੇ ਚੰਗੀ ਤਰ੍ਹਾਂ ਸੌਖ ਲੈਣ। ਉਸ ਤੋਂ ਪੈਨ ਵਿੱਚ ਸਰ੍ਹੋਂ ਦਾ ਤੇਲ ਜਾਂ ਲੋੜ ਅਨੁਸਾਰ ਕੋਈ ਵੀ ਤੇਲ ਲੈ ਕੇ ਤੇਲ ਨੂੰ ਗਰਮ ਕਰੋ ਅਤੇ ਆਲੂਆਂ ਨੂੰ ਸੁਨਹਿਰੀ ਭੂਰਾ ਹੋਣ ਤੱਕ ਫ਼੍ਰਾਈ ਕਰੋ। ਉਸ ਤੋਂ ਬਾਅਦ ਆਲੂਆਂ ਨੂੰ ਸਾਈਡ ’ਤੇ ਕੱਢ ਲਵੋ ਅਤੇ ਪੈਨ ਵਿੱਚ ਫ਼ਿਰ ਤੋਂ ਜ਼ੀਰਾ ਅਤੇ ਹੀਂਗ ਪਾਉਣ ਤੋਂ ਬਾਅਦ ਗਰਮ ਕਰੋ। ਉਸ ਤੋਂ ਬਾਅਦ ਅਦਰਕ ਪਾਊਡਰ, ਫ਼ੈਨਿਲ ਪਾਊਡਰ, ਗਰਮ ਮਸਾਲਾ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਕੋਸਾ ਜਿਹਾ ਦਹੀਂ ਅਤੇ ਸੁਆਦ ਅਨੁਸਾਰ ਨਮਕ ਪਾਓ। ਮਸਲਿਆਂ ਨੂੰ ਗ਼ੈਸ ਧਮੀ ਕਰਕੇ ਉਦੋਂ ਤੱਕ ਪਕਾਓ ਜਦੋਂ ਤੱਕ ਤੇਲ ਵੱਖ ਨਾ ਹੋ ਜਾਵੇ। ਉਸ ਤੋਂ ਬਾਅਦ ਮਸਾਲੇ ਵਿੱਚ ਤਲੇ ਹੋਏ ਆਲੂਆਂ ਨੂੰ ਇਸ ਮਸਾਲੇ ਵਿੱਚ ਮਿਲਾ ਦਿਓ ਅਤੇ ਫ਼ਿਰ ਲੋੜ ਅਨੁਸਾਰ ਥੋੜਾ ਜਿਹਾ ਪਾਣੀ ਪਾ ਕੇ 10-15 ਮਿੰਟ ਤੱਕ ਪਕਾਓ। ਇਸ ਤਰ੍ਹਾਂ ਇਹ ਸੁਆਦਲੇ ਤਰੀਕੇ ਨਾਲ ਆਲੂਆਂ ਦੀ ਰੈਸਪੀ ਤਿਆਰ ਹੋ ਜਾਵੇ ਅਤੇ ਇਸ ਨੂੰ ਹਰੇ ਅਤੇ ਬਾਰੀਕ ਕੱਟੇ ਹੋਏ ਧਨੀਏ ਨੂੰ ਇਸ ਰੈਸਪੀ ’ਤੇ ਬਰੂਰ ਕੇ ਤੁਸੀਂ ਇਸ ਨੂੰ ਪਰੋਸ ਸਕਦੇ ਹੋ ਜਿਹੜੇ ਕਿ ਖਾਣ ਵਿੱਚ ਅਤੇ ਦੇਖਣ ਵਿੱਚ ਬਹੁਤ ਦਿਲਖਿਚਵੇਂ ਹੋਣਗੇ।