ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਆਉਣ ਵਾਲੇ ਲੋਕਸਭਾ 2024 ਦੇ ਚੋਣ ਲਈ ਭਾਰਤ ਦੇ ਚੋਣ ਕਮਿਸ਼ਨ ਨੇ ਮਲਟੀ ਮੀਡੀਆ ਕੈਂਪੇਨ ਲਈ ਚੋਣ ਦਾ ਪਰਵ ਦੇਸ਼ ਦਾ ਗਰਵ ਲੋਗੋ ਅਤੇ ਟੈਗਲਾਇਨ ਜਾਰੀ ਕੀਤੀ ਹੈ ਅਤੇ ਕਮਿਸ਼ਨ ਨੇ ਅਪੀਲ ਕੀਤੀ ਹੈ ਕਿ ਇਸ ਨੂੰ ਉਪਲਬਧ ਸਾਰੇ ਪ੍ਰਿੰਟ ਮੀਡੀਆ, ਚੈਨਲਸ , ਸੋਸ਼ਲ ਮੀਡੀਆ ਹੈਂਡਲ, ਵਾਟਸਐਪ ਗਰੁੱਪ ਅਤੇ ਸਾਰੇ ਵਿਭਾਗਾਂ ਦੀ ਵੈਬਸਾਇਟ 'ਤੇ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਲੋਗੋ ਦਾ ਚਿੱਟਾ ਰੰਗ ਦੇ ਨਾਲ ਡਾਰਕ ਇਮੇਜ ਬੈਕਰਾਉਂਡ ਹੋਵੇ । ਸ੍ਰੀ ਅਗਰਵਾਲ ਆਉਣ ਵਾਲੇ ਲੋਕ ਸਭਾ ਚੋਣ ਦੀ ਤਿਆਰੀਆਂ ਨੂੰ ਲੈ ਕੇ ਰੋਜਾਨਾ ਕਿਸੇ ਨਾ ਕਿਸੇ ਵਿਸ਼ਾ 'ਤੇ ਸਮੀਖਿਆ ਮੀਟਿੰਗ ਕਰ ਰਹੇ ਹਨ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਚੋਣ ਕਮਿਸ਼ਨ ਨੇ ਸੂਬਿਆਂ ਦੇ ਸਾਰੇ ਮੁੱਖ ਚੋਣ ਅਧਿਕਾਰੀਆਂ ਨਾਲ ਵੀ ਉਪਰੋਕਤ ਲੋਗੋ ਦਾ ਵਿਆਪਕ ਪ੍ਰਚਾਰ-ਪ੍ਰਸਾਰ ਨੂੰ ਕਿਹਾ ਹੈ। ਇਸ ਤੋਂ ਇਲਾਵਾ, ਲੋਗੋ ਨੂੰ ਟੀ-ਸ਼ਰਟ, ਵਿਭਾਗ ਦੀ ਪੇਸ਼ਗੀ ਅਤੇ ਚੋਣ ਨਾਲ ਸਬੰਧਿਤ ਹੋਰ ਸਮੱਗਰੀ ਅਤੇ ਨੋਟਿਸ ਬੋਰਡ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਸ੍ਰੀ ਅਗਰਵਾਲ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਟੈਗ ਲਾਇਨ ਤੇ ਲੋਗੋ ਨੁੰ ਪ੍ਰਿੰਟ ਇਸ਼ਤਿਹਾਰ ਪੋਸਟਰਾਂ, ਬੈਨਰਾਂ, ਰੇਡਿਓ ਸਪੋਰਟਸ ਰਾਹੀਂ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਜਾਵੇ। ਮੀਟਿੰਗ ਵਿਚ ਜਾਣਕਾਰੀ ਦਿੱਤੀ ਕਿ ਹਰਿਆਣਾ ਦੇ ਮੁੱਖ ਸਕੱਤਰ ਦਫਤਰ ਦੀ ਚੋਣ ਬ੍ਰਾਂਚ ਵੱਲੋਂ ਹਰਿਆਣਾ ਸਰਕਾਰ ਦੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਬੋਰਡਾਂ, ਨਿਗਮਾਂ ਤੇ ਪਬਲਿਕ ਇੰਟਰਪ੍ਰਾਈਸਿਸ ਦੇ ਪ੍ਰਬੰਧ ਨਿਦੇਸ਼ਕਾਂ , ਡਿਵੀਜਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਤੇ ਰਜਿਸਟਰਾਰਾਂ ਨੂੰ ਲੋਗੋ ਅਤੇ ਟੇਗਲਾਇਨ ਦੀ ਵਰਤੋ ਦੇ ਸਬੰਧ ਵਿਚ ਜਾਗਰੁਕਤਾ ਮੁਹਿੰਮ ਚਲਾਉਣ ਬਾਰੇ ਸਰਕੂਲਰ ਜਾਰੀ ਕੀਤਾ ਹੈ।