ਆਸਟ੍ਰੇਲੀਆ : ਭਾਰਤੀਆਂ ਲਈ UK ਤੇ ਆਸਟ੍ਰੇਲੀਆ ਨੇ ਵੀਜ਼ਾ ਤੇ ਟਿਊਸ਼ਨ ਫੀਸ ਵਧਾ ਦਿੱਤੀ ਹੈ ਤੇ ਫੀਸ ਵਧਣ ਨਾਲ ਦੋਵਾਂ ਦੇਸ਼ਾਂ ਦੀ ਯਾਤਰਾ ਹੁਣ ਹੋਰ ਮਹਿੰਗੀ ਹੋ ਜਾਵੇਗੀ। ਵਧੀ ਹੋਈ ਫੀਸ ਅਪ੍ਰੈਲ 2025 ਤੋਂ ਲਾਗੂ ਹੋ ਜਾਵੇਗੀ। ਇਸ ਵਾਧੇ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਤੇ ਵਰਕਿੰਗ ਪ੍ਰੋਫੈਸ਼ਨਲਸ ‘ਤੇ ਪੈਣ ਵਾਲਾ ਹੈ।
ਪਹਿਲਾਂ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਫੀਸ 490 ਪੌਂਡ (ਲਗਭਗ 54,238 ਰੁਪਏ) ਦੇਣੀ ਹੁੰਦੀ ਸੀ ਜਿਸ ਨੂੰ ਵਧਾ ਕੇ 524 ਪੌੰਡ (ਲਗਭਗ 58,002 ਰੁਪਏ) ਕਰ ਦਿੱਤੀ ਗਈ ਹੈ। ਵਿਦੇਸ਼ ਵਿਚ ਜਾ ਕੇ ਪੜ੍ਹਾਉਣ ਵਾਲੇ ਵਿਦਿਆਰਥੀਆਂ ਲਈ ਇਹ ਵੱਡਾ ਵਾਧਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਬਜਟ ‘ਤੇ ਪਵੇਗਾ।