ਚੰਡੀਗੜ੍ਹ : ਕੋਰੋਨਾ ਸੰਕਟ ਬਾਰੇ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕੇਦਰ ਸਾਥ ਦੇਵੇ ਤਾਂ ਹਸਪਤਾਲਾਂ ਵਿਚ ਕੋਈ ਕਮੀ ਪੇਸ਼ ਨਹੀ ਆਵੇਗੀ। ਕੇਦਰ ਨੇ ਆਕਸੀਜਨ ਬਣਾਉਣ ਦੀ ਪ੍ਰਕਿਆ ਨੂੰ ਕੇਂਦਰੀ ਪੂਲ ਵਿਚ ਪਾ ਦਿਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਕਸੀਜਨ ਬਣਦੀ ਹੈ ਅਤੇ ਕੇਦਰ ਵਲ ਰਵਾਨਾ ਹੋ ਰਹੀ ਹੈ ਕਿਉਕਿ ਇਹ ਕੇਦਰ ਸਰਕਾਰ ਦੀ ਹੀ ਨੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਆਕਸੀਜਨ ਹੀ ਮਰੀਜ਼ਾਂ ਲਈ ਰਾਮ ਬਾਣ ਹੈ ਅਤੇ ਇਸੇ ਦੀ ਕਮੀ ਪੇਸ਼ ਆ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਅਸੀ ਵਿਦੇਸ਼ਾਂ ਤੋ ਆਕਸੀਜਨ ਮੰਗਵਾਉਣ ਲਈ ਤਿਆਰ ਹਾਂ ਪਰ ਇਸ ਵਿਚ ਵੀ ਕੇਦਰ ਸਰਕਾਰ ਅੜਿਕਾ ਡਾਹ ਰਹੀ ਹੈ ਕਿ ਇਹ ਕੰਮ ਸਿਰਫ਼ ਕੇਦਰ ਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਕੇਦਰ ਸਰਕਾਰ ਦੀ ਨੀਤੀ ਕਾਰਨ ਹੀ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਆਕਸੀਜਨ ਬਣਦੀ ਹੈ ਉਸ ਉਤੇ ਪਹਿਲਾਂ ਪੰਜਾਬ ਵਾਸੀਆਂ ਦਾ ਹੱਕ ਹੈ ਪਰ ਕੇਦਰ ਸਰਕਾਰ ਨਵੇ ਨਿਯਮ ਬਣਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।