ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪਹਿਲੀ ਮਈ ਤੋ 18 ਸਾਲ ਤੋ ਉਪਰ ਵਾਲਿਆਂ ਨੂੰ ਕੋਰੋਨਾ ਮਾਰੂ ਟੀਕਾ ਲਾਇਆ ਜਾਵੇ ਪਰ ਹਾਲਾਤ ਦਸ ਰਹੇ ਹਨ ਕਿ ਅਜਿਹਾ ਹੋ ਨਹੀ ਸਕੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਰੋਨਾ ਲਈ ਇਸਤੇਮਾਲ ਹੋਣ ਵਾਲੀ ਰੈਮਡੀਸਿਵਰ ਦਵਾਈ ਦੀ ਘਾਟ ਹੈ ਅਤੇ ਇਸ ਘਾਟ ਲਈ ਸਿਰਫ਼ ਕੇਂਦਰ ਸਰਕਾਰ ਹੀ ਜਿੰਮੇਵਾਰ ਹੈ ਜਿਸ ਕਾਰਨ ਵੈਕਸੀਨ ਦਾ ਕੰਮ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਕੋਲ ਸਟਾਫ਼ ਹੈ, ਇੰਫਰਾਸਟਰੱਕਚਰ ਹੈ ਅਤੇ ਸੈਂਟਰਾਂ ਦੀ ਵੀ ਕੋਈ ਕਮੀ ਨਹੀਂ ਹੈ ਪਰ ਸਾਡੇ ਕੋਲ ਵੈਕਸੀਨ ਹੀ ਪੂਰੀ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੇ ਕੰਮ ਲਈ ਸੂਬਾ ਪੂਰੀ ਤਰ੍ਹਾਂ ਤਿਆਰ ਬੈਠਾ ਹੈ ਪਰ ਮਟੀਰੀਅਲ ਦੀ ਘਾਟ ਕਾਰਨ ਕੰਮ ਰੁਕਿਆ ਪਿਆ ਹੈ।