ਚੰਡੀਗੜ੍ਹ : ਦੇਸ਼ ਵਿੱਚ ਲਗਾਤਾਰ ਵਧ ਰਹੇ ਕਰੋਨਾ (corona) ਦੇ ਮਾਮਲਿਆਂ ਦੇ ਚਲਦਿਆਂ ਪੰਜਾਬ (punjab) ਵਿੱਚ ਅੱਜ ਕਰੋਨਾ ਦੇ 6132 ਮਾਮਲੇ ਸਾਹਮਣੇ ਆਏ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 5106 ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕਰੋਨਾ ਕਾਰਨ 114 ਦੇ ਕਰੀਬ ਲੋਕਾਂ ਨੇ ਦਮ ਤੋੜਿਆ ਹੈ।
ਜੇਕਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਕਰੋਨਾ ਦੇ ਮਾਮਲਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਲੁਧਿਆਣਾ ਵਿਚ 792, ਜਲੰਧਰ ਵਿਚ 544, ਐਸ.ਏ.ਐਸ. ਨਗਰ ਵਿਚ 857, ਪਟਿਆਲਾ ਵਿਚ 487, ਅੰਮਿ੍ਰਤਸਰ ਵਿਚ 518, ਹੁਸ਼ਿਆਰਪੁਰ ਵਿਚ 256, ਬਠਿੰਡਾ ਵਿਚ 696, ਗੁਰਦਾਸਪੁਰ ਵਿਚ 117, ਕਪੂਰਥਲਾ ਵਿਚ 82, ਐਸ.ਬੀ.ਐਸ. ਨਗਰ ਵਿਚ 53, ਪਠਾਨਕੋਟ ਵਿਚ 245, ਸੰਗਰੂਰ ਵਿਚ 175, ਫ਼ਿਰੋਜ਼ਪੁਰ ਵਿਚ 150, ਰੋਪੜ ਵਿਚ 139, ਫ਼ਰੀਦਕੋਟ ਵਿਚ 104, ਫ਼ਾਜ਼ਿਲਕਾ ਵਿਚ 222, ਮੁਕਤਸਰ ਵਿਚ 158, ਫ਼ਤਿਹਗੜ੍ਹ ਸਾਹਿਬ ਵਿਚ 61, ਮੋਗਾ ਵਿਚ 103, ਤਰਨ ਤਾਰਨ ਵਿਚ 83, ਮਾਨਸਾ ਵਿਚ 220 ਅਤੇ ਬਰਨਾਲਾ ਵਿਚ 70 ਕਰੋਨਾ ਦੇ ਨਵੇਂ ਮਾਮਲੇ ਮਿਲੇ ਹਨ।
ਸੂਬਾ ਸਰਕਾਰ ਵੱਲੋਂ ਕਰੋਨਾ ਦੇ ਫ਼ੈਲਾਅ ਨੂੰ ਰੋਕਣ ਲਈ ਰਾਤ ਸਮੇਂ ਦਾ ਲਾਕਡਾਊਨ ਵੀ ਲਗਾਇਆ ਗਿਆ ਹੈ। ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਕਡਾਊਨ ਨੂੰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਵੀ ਦਸਿਆ ਹੈ। ਸਰਕਾਰ ਵੱਲੋਂ ਆਰਜੀ ਹਸਪਤਾਲਾਂ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮਾਈਕਰੋ ਕੰਟੇਨਮੈਂਟ ਰਣਨੀਤੀ ਨੂੰ ਹੋਰ ਪੁਖਤਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।