ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਚੋਣ 2024 ਦੌਰਾਨ ਚੋਣ ਵਿਭਾਗ ਨੇ ਦਿਵਆਂਗ ਅਤੇ 85 ਸਾਲ ਤੋਂ ਘੱਟ ਉਮਰ ਵਾਲੇ ਵੋਟਰਾਂ ਲਈ ਚੋਣ ਕੇਂਦਰਾਂ 'ਤੇ ਵਿਸ਼ੇਸ਼ ਵਿਵਸਥਾ ਕੀਤੀ ਹੈ। ਜਿਸ ਨਾਲ ਕਿ ਆਪਣੇ ਵੋਟ ਅਧਿਕਾਰ ਦੀ ਵਰਤੋ ਸਹੂਲਤਪੂਰਵਕ ਕਰ ਸਕਣ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਦਿਵਆਂਗ ਅਤੇ ਬਜੁਰਗ ਵੋਟਰਾਂ ਦੀ ਸਰਲ ਪਹੁੰਚ ਯਕੀਨੀ ਕਰਨ ਲਈ ਪੋਲਿੰਗ ਸਟੇਸ਼ਨਾਂ 'ਤੇ ਰੈਂਪ, ਵਹੀਲ ਚੇਅਰ, ਲਿਆਉਣ ਤੇ ਲੈ ਜਾਣ ਦੀ ਵਿਵਸਥਾ, ਮੈਡੀਕਲ ਕਿੱਟ ਆਦਿ ਸਹੂਲਤਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਐਨਸੀਸੀ ਅਤੇ ਐਨਐਸਐਸ ਦੇ ਸਵੈ ਸੇਵਕਾਂਨੂੰ ਤੈਨਾਤ ਕੀਤਾ ਜਾਵੇਗਾ। ਕਮਿਸ਼ਨ ਨੇ ਦਿਵਆਂਗ ਵੋਟਰਾਂ ਲਈ ਚੋਣ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਕਸ਼ਮ ਐਪ ਵੀ ਬਣਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਸਿਖਿਆ ਵਿਭਾਗ ਦੀ ਚੋਣਾਂ ਵਿਚ ਅਹਿਮ ਭੂਮਿਕਾ ਰਹਿੰਦੀ ਹੈ। ਸੂਬੇ ਵਿਚ ਜਿਆਦਾਤਰ ਪੋਲਿੰਗ ਸਟੇਸ਼ਨ ਸਕੂਲਾਂ ਵਿਚ ਹੀ ਬਣਾਏ ਗਏ ਹਨ। ਅਧਿਆਪਕ ਸਕੂਲਾਂ ਵਿਚ ਬੱਚਿਆਂ ਨੂੰ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਜਾਣਕਾਰੀ ਦੇਣ ਅਤੇ ਉਨ੍ਹਾਂ ਨੁੰ ਆਪਣੇ ਮਾਂਪਿਆਂ ਦੇ ਨਾਲ-ਨਾਲ ਹੋਰ ਲੋਕਾਂ ਨੁੰ ਚੋਣ ਲਈ ਜਾਗਰੁਕ ਕਰਨ ਨੂੰ ਕਹਿਣ। ਚੋਣ ਦੇ ਦਿਨ ਜਦੋਂ ਉਨ੍ਹਾਂ ਦੇ ਮਾਪੇ ਵੋਟ ਪਾਉਣ ਆਉਂਦੇ ਹਨ ਤਾਂ ਉਹ ਵੀ ਨਾਲ ਆਉਣ ਅਤੇ ਸੈਲਫੀ ਲੈ ਕੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕਰਨ। ਉਨ੍ਹਾਂ ਨੇ ਕਿਹਾ ਕਿ ਵੋਟਰ ਆਪਣੇ ਜਹਿਨ ਵਿਚ ਰੱਖਣ ਕਿ ਅਸੀਂ ਭਾਂਰਤ ਦੇ ਵੋਟਰ ਹਾਂ, ਭਾਰਤ ਦੇ ਲਈ ਵੋਟ ਕਰਨ। ਲੋਕਤੰਤਰ ਨਾਲ ਸਜਿਆ ਭਾਰਤ, ਚੋਣ ਕਰਨ ਜਾਣਗੇ। ਨਾ ਪੱਖਪਾਤ, ਨਾ ਭੇਦਭਾਵ, ਅਸੀਂ ਭਾਰਤ ਦੇ ਨਿਰਮਾਤਾ ਹਨ ਅਤੇ ਚੋਣ ਕਰਨ ਆਉਣਗੇ ਭਾਰਤ ਦੇ ਲਈ।