ਚੰਡੀਗੜ੍ਹ : ਬੀ ਜੇ ਪੀ ਸਰਕਾਰ ਨਾਲ ਦਿਹਾਤੀ ਵਿਕਾਸ ਫ਼ੰਡ ਲਗਭਗ 6000 ਕਰੋੜ ਬਕਾਇਆ ਮਾਮਲਾ ਸੁਪਰੀਮ ਕੋਰਟ ’ਚ ਚਲਣ ਅਤੇ ਹੋਰ ਕਈ ਸਿਆਸੀ ਮੁੱਦਿਆ ’ਤੇ ਚਲੱ ਰਹੇ ਟਕਰਾਅ ਦੇ ਬਾਵਜੂਦ ਪੰਜਾਬ ਦੀ ਦ੍ਰਿੜ ‘ਆਪ’ ਸਰਕਾਰ ਨੇ ਇਸ ਵਾਰ 132 ਲੱਖ ਟਨ ਕਣਕ ਦੀ ਖ਼ਰੀਦ 1 ਅਪ੍ਰੈਲ ਸ਼ੁਰੂ ਕਰਨ ਦੀ ਵੱਡੀ ਤਿਆਰੀ ਕਰ ਲਈ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਵਿਭਾਗ , ਮੰਲੀ ਬੋਰਡ , ਖੇਤੀਬਾੜੀ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਕਣਕ ਦੀ ਇਸ ਵੱਡੀ ਖ਼ਰੀਦ ਵਾਸਤੇ 2200 ਕਰੋੜ ਦੇ ਕਰੀਬ ਕੇਂਦਰ ਦੀ ਪੱਕੀਆ ਮੰਡੀਆ ਤੇ ਸੈਂਕੜੇ ਹੋਰ ਆਰਜ਼ੀ ਖ਼ਰੀਦ ਕੇਦਰਾਂ ’ਚ ਪਾਈ, ਬਿਜਲੀ, ਬਾਥਰੂੁਮ ਸੜਕ, ਬਾਰਦਾਨਾ, ਸ਼ੈਡਾ ਦਾ ਪ੍ਰਬੰਦ ਕਰਨਾ ਜਾਰੀ ਹੈ ਜੋ ਅਗਲੋ ਹਫ਼ਤੇ ਤਕ ਪੂਰਾ ਕਰ ਦਿੱਤਾ ਜਾਵੇਗਾ। ਇੱਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕੇਂਦਰ ਦੇ ਵਿੱਤ ਵਿਭਾਗ ਨੇ ਰਿਜ਼ਰਵ ਬੈਂਕ ਰਾਹੀਂ ਇਸ ਵੱਡੀ ਖ਼ਰੀਦ ਵਾਸਤੇ ਲੱਖਾਂ ਕਿਸਾਨਾਂ ਨੂੰ ਫ਼ਸਲ ਖ਼ਰੀਦ ਦੀ ਅਦਾਇਗੀ ਕਰਨ ਲਈ ਕੁੱਲ 2900 ਕਰੋੜ ਤੋਂ ਵੱਧ ਦੀ ਕੈਸ਼ ਕੈ੍ਰਡਿਟ ਲਿਮਟ ਮੰਜ਼ੂਰ ਕੀਤੀ ਹੈ।