ਕਿਹਾ, ਅਮਰੀਕਾ ਨੇ ਜੋ ਭੁੱਲ ਕੀਤੀ ਉਸ ਲਈ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਪਏਗਾ
ਉੱਤਰੀ ਕੋਰੀਆ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਹਾਲੀਆ ਭਾਸ਼ਣ ਵਿਚ ਉੱਤਰੀ ਕੋਰੀਆ ਨੂੰ ਸੁਰੱਖਿਆ ਲਈ ਖ਼ਤਰਾ ਦੱਸ ਕੇ ਅਤੇ ਉਸ ਪ੍ਰਤੀ ਦੁਸ਼ਮਣੀ ਨੀਤੀ ਅਪਣਾਈ ਰੱਖਣ ਦਾ ਇਰਾਦਾ ਜ਼ਾਹਰ ਕਰ ਕੇ ‘ਇੱਕ ਵੱਡੀ ਭੁੱਲ’ ਕੀਤੀ ਹੈ। ਇਹ ਕਹਿਣਾ ਹੈ ਉੱਤਰੀ ਕੋਰੀਆ ਦਾ। ਕੋਰੀਆ ਦਾ ਕਹਿਣਾ ਹੈ ਕਿ ਇਸ ਲਈ ਉਸ ਨੂੰ ਨਿਕਲਣ ਵਾਲੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।
ਬਾਈਡੇਨ ਨੇ ਪਿਛਲੇ ਹਫ਼ਤੇ ਸੰਸਦ ਵਿਚ ਆਪਣੇ ਪਹਿਲੇ ਸੰਬੋਧਨ ਵਿਚ ਉੱਤਰੀ ਕੋਰੀਆ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ‘ਅਮਰੀਕਾ ਅਤੇ ਵਿਸ਼ਵ ਦੀ ਸੁਰੱਖਿਆ ਲਈ ਇਕ ਗੰਭੀਰ ਖ਼ਤਰਾ’ ਦੱਸਿਆ ਸੀ ਅਤੇ ਕਿਹਾ ਸੀ ਕਿ ਅਮਰੀਕਾ ਕੂਟਨੀਤਕ ਅਤੇ ਸਖ਼ਤ ਕਦਮਾਂ ਜ਼ਰੀਏ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠੇਗਾ।