ਕਾਠਮਾਂਡੂ : ਨੇਪਾਲ ਵਿੱਚ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ ਜ਼ਖ਼ਮੀ ਪਾਇਲਟ ਕੈਪਟਨ ਐਮ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਵਾਈ ਜਹਾਜ਼ ਕਾਠਮਾਂਡੂ ਤੋਂ ਪੋਖਰਾ ਜਾ ਰਿਹਾ ਸੀ। ਹਵਾਈ ਜਹਾਜ਼ ਨੇ ਸਵੇਰੇ 11 ਵਜੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਕੁੱਝ ਹੀ ਸਮੇਂ ਬਾਅਦ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਜਹਾਜ਼ ਦੇ ਹਾਦਸੇ ਦਾ ਕਾਰਨ ਜਹਾਜ਼ ਦਾ ਪੁਰਾਣਾ ਹੋਣ ਸੀ ਜਿਸ ਨੂੰ ਟੈਸਟਿੰਗ ਲਈ ਲਿਜਾਇਆ ਜਾ ਰਿਹਾ ਸੀ। ਜਹਾਜ਼ ਵਿੱਚ ਸਵਾਰ ਯਾਤਰੀ ਵੀ ਟੈਸਟਿੰਗ ਸਟਾਫ਼ ਦੇ ਵਿਅਕਤੀ ਸਨ।