ਮੋਹਾਲੀ : ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਅਤੇ ਭਾਈ ਲਾਲੋ ਕੋਆਪਰੇਟਿਵ ਥ੍ਰਿਫਟ ਐਂਡ ਕਰੈਡਿਟ ਸੁਸਾਇਟੀ ਦੇ ਪ੍ਰਧਾਨ ਸ. ਪਰਦੀਪ ਸਿੰਘ ਭਾਰਜ ਦੇ ਬੇਟੇ ਮਨਪ੍ਰੀਤ ਸਿੰਘ ਬਾਵਾ ਦੇ ਪਿਛਲੇ ਦਿਨੀਂ ਹੋਏ ਵਿਆਹ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਨਵੀਂ ਵਿਆਹੀ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਸ. ਭਾਰਜ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਦੇ ਸ. ਭਾਰਜ ਨਾਲ ਨਿੱਜੀ ਸੰਬੰਧ ਹਨ। ਉਹਨਾਂ ਕਿਹਾ ਕਿ ਵਿਆਹ ਮੌਕੇ ਬਾਹਰ ਹੋਣ ਕਾਰਨ ਉਹ ਪਹੁੰਚ ਨਹੀਂ ਪਾਏ ਸਨ ਇਸ ਲਈ ਅੱਜ ਪਰਿਵਾਰ ਨੂੰ ਵਿਆਹ ਦੀ ਵਧਾਈ ਦੇਣ ਲਈ ਆਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਐਮ ਐਲ ਏ, ਸਿਮਰਨਜੀਤ ਸਿੰਘ ਚੰਦੂਮਾਜਰਾ, ਪਰਵਿੰਦਰ ਸਿੰਘ ਸੁਹਾਣਾ ਹਲਕਾ ਇੰਚਾਰਜ, ਕਮਲਜੀਤ ਸਿੰਘ ਰੂਬੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਜਿਲ੍ਹਾ ਮੁਹਾਲੀ ਸ਼ਹਿਰੀ, ਸੀਨੀਅਰ ਅਕਾਲੀ ਲੀਡਰ ਜਸਵੰਤ ਸਿੰਘ ਭੁੱਲਰ, ਸਾਬਕਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ, ਉੱਘੇ ਸਨਅਤਕਾਰ ਦਰਸਨ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ ਸਾਹਿਬਜਾਦਾ ਟਿੰਬਰ ਐਂਡ ਪਲਾਈ ਮੁਹਾਲੀ, ਕਰਮ ਸਿੰਘ ਬਬਰਾ ਪ੍ਰਧਾਨ ਰਾਮਗੜ੍ਹੀਆ ਸਭਾ ਰਜਿ ਮੁਹਾਲੀ, ਮਨਜੀਤ ਸਿੰਘ ਮਾਨ ਪ੍ਰਧਾਨ ਦਸਮੇਸ਼ ਵੈਲਫੇਅਰ ਕੌਂਸਲ (ਰਜਿ), ਗੁਰਚਰਨ ਸਿੰਘ ਨੰਨੜਾ (ਜਨਰਲ ਸਕੱਤਰ, ਰਾਮਗੜ੍ਰੀਆ ਸਭਾ) ਬਲਵਿੰਦਰ ਸਿੰਘ ਹੂੰਝਣ, ਦਵਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਪਾਹਵਾ, ਪ੍ਰਧਾਨ ਗੁਰਦੁਆਰਾ ਸਾਹਿਬ ਫੇਸ਼ 4 ਮੁਹਾਲੀ, ਸੀਨੀਅਰ ਅਕਾਲੀ ਆਗੂ ਹਰਜਿੰਦਰ ਸਿੰਘ ਬਲੋਂਗੀ, ਕੈਪਟਨ ਰਮਨਦੀਪ ਸਿੰਘ ਬਾਵਾ, ਮਨਜੀਤ ਸਿੰਘ ਗੋਲਡੀ, ਤਰੁਣਜੀਤ ਸਿੰਘ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਜਿਲ੍ਹਾਂ ਮੁਹਾਲੀ ਸ਼ਹਿਰੀ, ਐਡਵੋਕੇਟ ਗਗਨਦੀਪ ਸਿੰਘ ਵੀ ਹਾਰ ਸਨ।