ਸੰਦੌੜ : ਪਿੰਡ ਕਲਿਆਣ ਦੇ ਪੁਲ ਦੇ ਨਜ਼ਦੀਕ ਪੰਜ ਦਿਨ ਗੁਰਦੁਆਰਾ ਈਸ਼ਰਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਸਮੇਂ ਸ੍ਰੀ ਮਾਨ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਵਲੋਂ ਹਰ ਸਾਲ ਦੀ ਤਰ੍ਹਾਂ ਦੀਵਾਨ ਸਜਾਏ ਗਏ। ਜ਼ੋ ਕੇ ਬਾਬਾ ਵਿਸਾਖਾ ਸਿੰਘ ਗੁਰਦੁਆਰਾ ਈਸ਼ਰਸਰ ਮੁਖੀ ਜੀ ਦੀ ਅਗਵਾਈ ਹੇਠ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਇਲਾਕੇ ਦੀਆਂ ਸੰਗਤ ਨੂੰ ਪੰਜ ਦਿਨਾ ਦਾ ਸਮਾਂ ਸੱਤਸਗ ਕਰਨ ਦਾ ਪ੍ਰਾਪਤ ਹੋਇਆ। ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸੰਗਤਾਂ ਨੇ ਦਰਸ਼ਨ ਕਰਕੇ ਆਪਣਾਂ ਜੀਵਨ ਸਫ਼ਲ ਕੀਤਾ। ਪੰਜ ਦਿਨਾ ਦਾ ਦੀਵਾਨ ਸਜਾਏ ਗਏ ਬਾਬਾ ਜੀ ਨੇ ਅਨਮੋਲ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ
ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਆਖਿਆ। ਦੀਵਾਨਾ ਚ਼ ਮਹਾਂਪੁਰਖਾ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸੰਤ ਮਹਾਂਪੁਰਸ਼, ਸੁਆਮੀ ਸੰਕਰਾ ਨੰਦ ਜੀ ਭੂਰੀ ਵਾਲੇ, ਧਰਮਪਾਲ ਸਿੰਘ ਜੀ ਧਮਓਟ ਵਾਲੇ, ਸੰਤ ਬਾਬਾ ਹਰਦੇਵ ਸਿੰਘ ਜੀ ਅਲਹੋਰਾ ਵਾਲੇ, ਸੰਤ ਅਵਤਾਰ ਸਿੰਘ ਜੀ ਧੂਲਕੋਟ ਵਾਲੇ, ਭਾਈ ਨਾਜਰ ਸਿੰਘ ਜੀ (ਭਲਵਾਨ), ਭਾਈ ਮਨਵੀਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਬਲਕਾਰ ਸਿੰਘ ਜੀ/ਉਨ੍ਹਾਂ ਦਾ ਜੱਥਾ, ਸੰਤ ਬਾਬਾ ਗੁਰਮੁੱਖ ਸਿੰਘ ਜੀ ਆਲੋਵਾਲ ਵਾਲੇ, ਸੁਆਮੀ ਜਗਦੇਵ ਮੁਨੀ ਜੀ ਕੁੰਬੜਵਾਲ ਵਾਲੇ, ਬਾਬਾ ਕੁਲਵਿੰਦਰ ਸਿੰਘ ਜੀ ਅਬਦੁਲਪੁਰ ਤੁਹਾਡੇ ਵਾਲੇ, ਗਿਆਨੀ ਗਗਨਦੀ ਸਿੰਘ ਜੀ ਪਟਨਾ ਸਾਹਿਬ ਵਾਲੇ, ਸੰਤ ਬਾਬਾ ਰਣਜੀਤ ਸਿੰਘ ਜੀ ਢੀਗੀ ਵਾਲੇ , ਬਾਬਾ ਅਵਤਾਰ ਸਿੰਘ ਜੀ ਮਹੋਲੀ ਖੁਰਦ ਵਾਲੇ, ਭਾਈ ਕੁਲਦੀਪ ਸਿੰਘ ਜੀ ਮਹੋਲੀ ਖੁਰਦ ਵਾਲੇ, ਸਰਦਾਰ ਅਮਰ ਸਿੰਘ ਜੀ ਦਸਮੇਸ਼ ਕੰਬਾਇਨ ਵਾਲੇ, ਗਿਆਨੀ ਜਸਦੇਵ ਸਿੰਘ ਲੋਹਟਬੱਦੀ ਵਾਲੇ, ਗਿਆਨੀ ਰਣਜੀਤ ਸਿੰਘ ਕਰਹਾਲੀ ਸਾਹਿਬ ਵਾਲੇ, ਬਾਬਾ ਰੋਸ਼ਨ ਸਿੰਘ ਜੀ ਧਬਲਾਨ ਵਾਲੇ, ਬਾਬਾ ਪ੍ਰੇਮ ਸਿੰਘ ਜੀ ਕਲਿਆਣ ਵਾਲੇ, ਬਾਬਾ ਗੁਰਸੇਵਕ ਸਿੰਘ ਜੀ ਸੰਦੌੜ ਵਾਲੇ, ਭਾਈ ਬਿੰਦਰ ਸਿੰਘ ਮਾਣਕੀ, ਭਾਈ ਰਣਧੀਰ ਸਿੰਘ ਢੀਂਡਸਾ ਸੈਕਟਰੀ ਰਾੜਾ ਸਾਹਿਬ, ਬਾਬਾ ਜੱਗਾ ਸਿੰਘ ਮਹੋਲੀ, ਨਜ਼ਦੀਕ ਪਿੰਡਾਂ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੀਵਾਨ । ਦੁਪਹਿਰ 1 ਤੋਂ ਸਾਮ 4 ਵਜੇ ਤੱਕ ਗੁਰਮਤਿ ਸਮਾਗਮ ਦੀਵਾਨਾ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ । ਸਿੱਖ ਪੰਥ ਦੇ ਉੱਘੇ ਪ੍ਰਚਾਰਕ ਬਾਬਾ ਜੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਵਿਚਾਰਧਾਰਾ ਨੂੰ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਲਗਾਤਾਰ ਗੁਰਮਿਤ ਸਮਾਗਮ ਕਰਵਾਏ ਜਾ ਰਹੇ ਹਨ। ਕਿਉਂਕਿ ਅੱਜ ਸਾਡੀ ਮਨੁੱਖੀ ਜਿੰਦਗੀ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਣ ਦੀ ਬਜਾਏ ਇਸ ਲਈ ਸਾਨੂੰ ਸ਼ਬਦ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਗੁਰਦੁਆਰਾ ਦੇ ਮੁਖੀ ਬਾਬਾ ਵਿਸਾਖਾ ਸਿੰਘ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਸੰਗਤਾਂ ਇਸ ਗੁਰਮਿਤ ਸਮਾਗਮ ਵਿੱਚ ਵੱਧ ।
ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਹਰ ਮਹੀਨੇ ਦੀ ਪੰਚਮੀ ਨੂੰ ਬਾਬਾ ਜੀ ਵਲੋਂ ਦੀਵਾਨ ਸਜਿਆ ਜਾਂਦਾ ਹੈ। ਬਾਬਾ ਜੀ ਨੇ ਨਗਰ ਨਿਵਾਸੀਆਂ ਨੂੰ ਆਖਿਆ ਗੁਰਮਤਿ ਸਮਾਗਮ ਇਹੋ ਜੇ ਕਰਵਾਏ ਜਾਂਦੇ । ਸਿੱਖ ਦੀ ਵਿਚਾਰਧਾਰਾ ਨੂੰ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਲਗਾਤਾਰ ਗੁਰਮਿਤ ਸਮਾਗਮ ਕਰਵਾਏ ਜਾ ਰਹੇ ਹਨ। ਆਏ ਮਹਾਂਪੁਰਸ਼ ਦਾ ਬਾਬਾ ਵਿਸਾਖਾ ਸਿੰਘ ਗੁਰਦੁਆਰਾ ਈਸ਼ਰਸਰ ਮੁਖੀ ਵੱਲੋਂ ਕੋਟਿ ਕੋਟਿ ਧੰਨਵਾਦ ਕੀਤਾ ਤੇ ਜੀ ਆਇਆਂ ਆਖਿਆ, ਸੇਵਾ ਕਰਨ ਵਾਲਿਆਂ ਦੀ ਗੁਰੂ ਸਾਹਿਬ ਜਾਣੀਂ ਜਾਣ ਹਨ । ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।