ਐਸ.ਏ.ਐਸ ਨਗਰ : ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪਹਿਲਾਂ ਵੀ ਬਾਹਰਲੇ ਰਾਜਾ ਤੋਂ ਨਸ਼ੇ ਦੀ ਤਸਕਰੀ ਆਮ ਕਰਕੇ ਆਉਂਦੀ ਰਹਿੰਦੀ ਹੈ ਅਤੇ ਤਸਕਰਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਜਾਂਦਾ ਹੈ ਜਿਸ ਦੀ ਲਗਾਤਾਰਤਾ ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਵਿਚ ਅੰਤਰ ਰਾਜੀ ਨਸ਼ਾ ਤਸਕਰੀ ਦੀ ਰੋਕਥਾਮ ਸਬੰਧੀ ਦਿੱਤੀਆਂ ਹਦਾਇਤਾਂ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਡਾਕਟਰ ਰਵਜੋਤ ਗਰੇਵਾਲ, ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਰਕਲ ਡੇਰਾਬਸੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵਲੋਂ ਮਿਤੀ 29/04/2021 ਨੂੰ ਦੌਰਾਨੇ ਗਸਤ ਬਸ ਸਟਾਪ ਸਰਸੀਣੀ ਮੇਨ ਹਾਈਵੇ ਕੋਲ ਦੋ ਨੌਜਵਾਨ ਵਿਅਕਤੀਆ ਜਿੰਨਾ ਵਿਚੋਂ ਇਕ ਵਿਅਕਤੀ ਨੇ ਬੈਗ ਚੁਕਿਆ ਹੋਇਆ ਸੀ ਅੰਬਾਲਾ ਸਾਇਡ ਤੋਂ ਲਾਲੜ ਵੱਲ ਨੂੰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਮੌਕਾ ਤੇ ਖਿਸਕਣ ਲੱਗੇ, ਜਿੰਨਾਂ ਨੂੰ ਸੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਤੇ ਉਹਨਾਂ ਦਾ ਨਾਮ ਤੇ ਪਤਾ ਪੁੱਛਿਆ ਜਿੰਨਾ ਨੇ ਆਪਣਾ ਨਾਮ ਰਾਕੇਸ਼ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਮਕਾਨ ਨੂੰ 39/8 ਹਲ ਮਾਜਰਾ ਚੰਡੀਗੜ੍ਹ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਦੀਪਕ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਮੁਹੱਲਾ ਕਰਾੜੀ ਹਾਊਸਿੰਗ ਬੋਰਡ ਕਾਲਕਾ ਜ਼ਿਲ੍ਹਾ ਪੰਚਕੂਲਾ ਦੱਸਿਆ।ਜਿੰਨਾ ਦੀ ਤਲਾਸੀ ਕਰਨ ਪਰ ਰਾਕੇਸ਼ ਕੁਮਾਰ ਉਕਤ ਦੇ ਕਬਜ਼ੇ ਵਾਲੇ ਬੈਗ ਵਿਚ 9600 Pyeeson Plus capsules ਤੇ 2400 Parvion Spas capsules ਕੁੱਲ 12000 ਨਸ਼ੀਲੇ ਕੈਪਸੂਲ ਅਤੇ ਦੂਜੇ ਵਿਅਕਤੀ ਦੀਪਕ ਕੁਮਾਰ ਦੀ ਤਲਾਸ਼ੀ ਕਰਨੇ ਪਰ ਉਸ ਦੀ ਪਹਿਨੀ ਹੋਈ ਪੈਂਟ ਦੀ ਜੇਬ ਵਿਚੋਂ 103 ਗ੍ਰਾਮ ਹੀਰੋਇਨ ( Heroin ) ਬ੍ਰਾਮਦ ਹੋਈ।
ਜਿਸ ਪਰ ਉਕਤਾਨ ਵਿਅਕਤੀਆਂ ਖਿਲਾਫ ਮੁਕੱਦਮਾ ਨੂੰ 76 ਮਿਤੀ 29/04/202। ਅਧ 21-22/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਉਕਤਾਨ ਵਿਅਕਤੀਆਂ ਨੂੰ ਮੁਕੰਦਮਾ ਵਿਚ ਗ੍ਰਿਫਤਾਰ ਕੀਤਾ ਗਿਆ ।
ਗ੍ਰਿਫਤਾਰ ਵਿਅਕਤੀਆਂ ਨੂੰ ਮਿਤੀ 30/04/2021 ਨੂੰ ਮਾਨਯੋਗ ਅਦਾਲਤ ਸ੍ਰੀ ਜਗਮੀਤ ਸਿੰਘ ਪੀ.ਸੀ.ਐਸ., ਜੇ.ਐਮ.ਆਈ.ਸੀ. ਡੇਰਾਬੱਸੀ ਜੀ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਦੋਸ਼ੀਆਂਨ ਨੇ ਆਪਣੀ ਪੁੱਛ ਗਿੱਛ ਵਿਚ ਦੱਸਿਆ ਹੈ ਕਿ ਦੋਸ਼ੀ ਰਾਕੇਸ ਕੁਮਾਰ ਸਾਦੀਸ਼ੁਦਾ ਹੈ ਤੇ ਆਟੋ ਚਲਾਉਣ ਦਾ ਕੰਮ ਕਰਦਾ ਹੈ ਤੇ ਦੂਜਾ ਦੋਸੀ ਦੀਪਕ ਕੁਮਾਰ ਅਜੇ ਕੁਆਰਾ ਹੈ ਜੋ ਵਿਆਹ ਸਾਦੀਆਂ ਪਰ ਕੁਕ ਵਜੋਂ ਕੰਮ ਕਰਦਾ ਹੈ । ਲੋਕਡਾਉਨ ਕਾਰਨ ਕੋਈ ਕੰਮ ਕਾਰ ਨਾ ਹੋਣ ਕਾਰਨ ਪੈਸੇ ਕਮਾਉਣ ਲਈ ਦੋਵੇਂ ਦੋਸ਼ੀ ਸਹਾਰਨਪੁਰ ਯੂ.ਪੀ. ਤੋ ਇਹ ਨਸ਼ੀਲੇ ਕੈਪਸੂਲ ਅਤੇ ਹੀਰੋਇਨ ਲੈ ਕੇ ਆ ਰਹੇ ਸੀ ਜੋ ਇਹਨਾਂ ਨੇ ਆਪਣੇ ਇਲਾਕਾ ਵਿੱਚ ਆਪਣੇ ਪੱਕੇ ਗਾਹਕਾਂ ਤੇ ਆਮ ਲੋਕਾਂ ਨੂੰ ਵੇਚਣੇ ਸਨ ਅਤੇ ਪੁਲਿਸ ਦੇ ਕਾਬੂ ਆ ਗਏ । ਜਿੰਨਾ ਪਾਸੇ ਮੁਕਦਮਾ ਹਜਾ ਵਿੱਚ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।