ਮੋਹਾਲੀ : ਮੋਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 847 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 889 ਮਰੀਜ਼ ਠੀਕ ਹੋਏ ਹਨ। ਇਸ ਤੋਂ ਇਲਾਵਾ ਮੋਹਾਲੀ ਵਿਚ ਕਰੋਨਾ ਕਾਰਨ 12 ਮਰੀਜ਼ਾਂ ਨੇ ਦਮ ਤੋੜਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਅਨੁਸਾਰ ਮੋਹਾਲੀ ਵਿਚ ਹੁਣ ਤੱਕ ਕੁੱਲ ਪਾਜ਼ੇਟਿਵ ਮਾਮਲੇ 49932 ਮਿਲੇ ਹਨ ਅਤੇ 40636 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 8662 ਐਕਟਿਵ ਮਾਮਲੇ ਹਨ। ਜਦਕਿ 634 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਡੇਰਾ ਬਸੀ ਤੋਂ 43, ਢਕੌਲੀ ਤੋਂ 238, ਲਾਲੜੂ ਤੋਂ 1, ਬੂਥਗੜ੍ਹ ਤੋਂ 26, ਘੜੂੰਆਂ ਤੋਂ 64, ਖਰੜ ਤੋਂ 161, ਕੁਰਾਲੀ ਤੋਂ 5, ਬਨੂੜ ਤੋਂ 1, ਮੋਹਾਲੀ ਤੋਂ 308 ਮਾਮਲੇ ਕਰੋਨਾ ਦੇ ਸਾਹਮਣੇ ਆਏ ਹਨ।