ਅਹਿਮਦਾਬਾਦ : ਗੁਜਰਾਤ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 200 ਦੌੜਾਂ ਬਣਾਇਆਂ । ਬੈਂਗਲੁਰੂ ਨੇ 16 ਓਵਰਾਂ ’ਚ ਸਿਰਫ਼ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਇੰਡੀਅਨ ਪ੍ਰੀਮੀਅਰ ਲੀਗ ’ਚ 46 ਮੈਚ ਖਤਮ ਹੋ ਚੁੱਕੇ ਹਨ। ਐਤਵਾਰ ਨੂੰ 2 ਮੈਚ ਖੇਡੇ ਗਏ। ਰਾਇਲ ਚੈਲੰਜਰਜ਼ ਬੰਗਲੌਰ ਨੇ ਪਹਿਲਾਂ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ ਹਰਾਇਆ ਸੀ। ਜਦਕਿ ਦੂਜੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ। ਇਨ੍ਹਾਂ ਨਤੀਜਿਆਂ ਤੋਂ ਬਾਅਦ ਚੇਨਈ ਨੇ 3 ਸਥਾਨਾਂ ਦੀ ਛਲਾਂਗ ਲਗਾਈ ਅਤੇ ਟੀਮ ਤੀਜੇ ਸਥਾਨ ’ਤੇ ਪਹੰੁੰਚ ਗਈ। ਹੈਦਰਾਬਾਦ ਚੌਥੇ, ਗੁਜਰਾਤ 7ਵੇਂ ਅਤੇ ਬੈਂਗਲੁਰੂ 10 ਵੇਂ ਸਥਾਨ ’ਤੇ ਹੈ। 17ਵੇਂ ਸੀਜ਼ਨ ਵਿੱਚ ਅੱਜ ਦਿੱਲੀ ਕੈਪੀਟਲਜ਼ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ। ਕੋਲਕਾਤਾ 8 ਮੈਚਾਂ ’ਚ 5 ਜਿੱਤਾ ਅਤੇ 3 ਹਾਰਾਂ ਨਾਲ 10 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਦਿੱਲੀ ਨੂੰ ਹਰਾ ਕੇ ਟੀਮ 12 ਅੰਕਾਂ ਨਾਲ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਵੇਗੀ। ਜੇਕਰ ਟੀਮ ਹਾਰਦੀ ਹੈ ਤਾਂ ਉਹ ਤੀਜੇ ਸਥਾਨ ’ਤੇ ਪਹੁੰਚ ਜਾਵੇਗੀ। 10 ਮੈਚਾਂ ਵਿੱਚ 5 ਜਿੱਤਾਂ ਅਤੇ 5 ਹਾਰਾਂ 10 ਅੰਕ ਹਨ। ਟੀਮ ਦੇ 10 ਅੰਕਾਂ ਵਾਲੀਆਂ 5 ਟੀਮਾਂ ਵਿੱਚੋਂ ਸਭ ਤੋਂ ਖਰਾਬ ਰਨ ਰੇਟ ਹੈ, ਇਸ ਲਈ ਟੀਮ ਛੇਵੇਂ ਸਥਾਨ ’ਤੇ ਹੈ। ਚੇਪੌਕ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 212 ਦੌੜਾਂ ਬਣਾਇਆਂ । ਹੈਦਰਾਬਾਦ ਦੀ ਟੀਮ 18.5 ਓਵਰਾਂ ’ਚ 134 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਦੇ ਵੀ 9 ਮੈਚਾਂ ’ਚ 5 ਜਿੱਤਾਂ ਅਤੇ 4 ਹਾਰਾਂ ਨਾਲ ਸਿਰਫ਼ 10 ਅੰਕ ਹਨ ਪਰ ਖਰਾਬ ਰਨ ਕਾਰਨ ਟੀਮ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਪਿਛਲੇ ਕਈ ਦਿਨਾਂ ਤੋਂ ਆਰਸੀਬੀ ਦੇ ਵਿਰਾਟ ਕੋਹਲੀ ਕੋਲ ਆਰੇਜ ਕਂੈਪ ਹੈ। ਉਸਨੇ ਐਤਵਾਰ ਨੂੰ 70 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀਆਂ 500 ਦੌੜਾਂ ਪੂਰੀਆਂ ਕੀਤੀਆਂ। ਰਿਤੁਰਾਜ ਗਾਇਕਾਵਾੜ 447 ਦੌੜਾਂ ਬਣਾ ਕੇ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਗੁਜਰਾਤ ਦੇ ਸਾਈ ਸੁਦਰਸ਼ਨ 415 ਦੌੜਾਂ ਦੇ ਨਾਲ ਸਭ ਤੋਂ ਵੱਧ ਸਕੋਰਰਜ਼ ਵਿੱਚ ਤੀਜੇ ਸਥਾਨ ’ਤੇ ਹਨ। ਹੈਦਰਾਬਾਦ ਦੇ ਵੀ 9 ਮੈਂਚਾਂ ’ਚ 5 ਜਿੱਤਾਂ ਅਤੇ 4 ਹਾਰਾਂ ਨਾਲ ਸਿਰਫ਼ 10 ਅੰਕ ਹਨ ਪਰ ਖਰਾਬ ਰਨ ਰੇਟ ਕਾਰਨ ਟੀਮ ਚੌਥੇ ਸਥਾਨ ’ਤੇ ਪਹੁੰਚ ਗਈ ਹੈ।