ਬਰਨਾਲਾ : ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਵੱਲੋਂ ਸਵ: ਮਾਸਟਰ ਨਿਰਮਲ ਸਿੰਘ ਨਿੰਮਾ ਦੀ ਯਾਦ ਨੂੰ ਸਮਰਪਿਤ 40ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 7 ਤੋਂ 9 ਫਰਵਰੀ ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ ਪੱਕਾ ਬਾਗ ਧਨੌਲਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਕਬੱਡੀ 42 ਕਿੱਲੋ, ਕਬੱਡੀ 52 ਕਿੱਲੋ, ਕਬੱਡੀ 65 ਕਿੱਲੋ, ਕਬੱਡੀ ਓਪਨ, ਬਾਸਕਟਬਾਲ, ਵਾਲੀਬਾਲ ਸਮੈਸ਼ਿੰਗ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮਾਂ ਦਾ ਨਕਦ ਇਨਾਮ ਦੇ ਕੇ ਸਨਮਾਨ ਕੀਤਾ ਜਾਵੇਗਾ। ਖਿਡਾਰੀਆਂ ਲਈ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਜਾਵੇਗਾ।