ਦਿੱਲੀ : ਅਨੁਪਮਾ ਨਾਲ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਸਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ । ਅਦਾਕਾਰਾਂ ਨੇ ਇਹ ਜਾਣਕਾਰੀ ਵਿਨੋਦ ਤਾਵੜੇ ਅਤੇ ਅਨਿਲ ਬਲੂਨੀ ਨਾਲ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਦਿੱਤੀ। ਹਾਲਾਂਕਿ ਉਸਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਲੜੇਗੀ ਜਾਂ ਨਹੀਂ। ਰੁਪਾਲੀ ਨੇ ਅੱਗੇ ਕਿਹਾ ਹੈ ਕਿ ਮੈਂ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਉਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਭਾਜਪਾ ਬਹੁਤ ਵੱਧੀਆ ਕੰਮ ਕਰ ਰਹੀ ਹੈ ਅਤੇ ਇਸ ਲਈ ਮੈਂ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਹਾਂ। ਮੈਂ ਪਾਰਟੀ ਦਾ ਬਹੁਤ ਧੰਨਵਾਦੀ ਹਾਂ। ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਰੁਪਾਲੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਸਲੇ ਦਾ ਕਾਰਨ ਦੱਸਿਆ। ਰੂਪਾਲੀ ਗਾਂਗੁਲੀ ਨੇ ਕਿਹਾ ਕਿ ਇਹ ਮਹਾਕਾਲ ਅਤੇ ਮਾਤਾ ਰਾਣੀ ਦਾ ਆਸ਼ੀਦਵਾਦ ਹੈ ਕਿ ਮੈਂ ਆਪਣੀ ਕਲਾ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹਾਂ ਅਤੇ ਜਦੋਂ ਮੈਂ ਵਿਕਾਸ ਦੇ ਇਸ ਮਹਾਂ ਯੱਗ ਨੂੰ ਦੇਖਦੀ ਹਾਂ ਤਾਂ ਮੈਂ ਸੋਚਦੀ ਹਾਂ ਕਿ ਕਿਉਂ ਨਾ ਮੈਂ ਵੀ ਇਸ ਵਿੱਚ ਹਿੱਸਾ ਲਵਾਂ ਮੈਂ ਇੱਥੇ ਇਸ ਲਈ ਆਈ ਹਾਂ ਤਾਂ ਜੋ ਕਿਸੇ ਤਰ੍ਹਾਂ ਮੋਦੀ ਜੀ ਦੇ ਦਰਸਾਏ ਮਾਰਗ ’ਤੇ ਚੱਲ ਸਕਾਂ ਅਤੇ ਕਿਸੇ ਤਰ੍ਹਾਂ ਦੇਸ਼ ਦੀ ਸੇਵਾ ’ਚ ਜੁਟ ਜਾਵਾਂ। ਇਸ ਲਈ ਮੈਨੂੰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਸਹਿਯੋਗ ਦੀ ਲੋੜ ਹੈ ਤਾਂ ਜੋ ਮੈਂ ਜੋ ਵੀ ਕਰਾਂ ਸਹੀ ਕਰ ਸਕਾਂ ਅਤੇ ਚੰਗਾ ਕਰ ਸਕਾਂ।