ਮੋਹਾਲੀ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਹਰ ਇੱਕ ਵੋਟ ਜਰੂਰੀ, ਦੇ ਸੁਨੇਹੇ ਨੂੰ ਪੂਰਾ ਕਰਨ ਦੇ ਮਕਸਦ ਨਾਲ ਜਿਲ੍ਹਾ ਸਵੀਪ ਟੀਮ ਵੱਲੋਂ ਨਵੇਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਰੈਂਡਮਾਈਜ਼ੇਸ਼ਨ ਮੌਕੇ ਚੋਣ ਦਫਤਰ ਦੇ ਈ ਵੀ ਐਮ ਵੇਅਰ ਹਾਊਸ ਵਿਖੇ ਆਏ ਹੋਏ ਸਟਾਫ ਲਈ ਜਿਲ੍ਹਾ ਚੋਣ ਦਫਤਰ ਵੱਲੋਂ ਤਿਉਹਾਰ ਵਰਗਾ ਮਾਹੌਲ ਸਿਰਜਿਆ ਗਿਆ ਜਿਸ ਤਹਿਤ ਚੋਣ ਮਸਕਟ ਸ਼ੇਰਾ, ਸ਼ੈਲਫੀ ਪੁਆਇੰਟ ਅਤੇ ਲੋਕਤੰਤਰ ਦੀ ਮਾਤਾ ਦਾ ਸਟੇਚੂ ਵੀ ਤਿਆਰ ਕੀਤਾ ਗਿਆ ਅਤੇ ਸਵਾਗਤੀ ਗੇਟ ਵੀ ਲਗਾਇਆ ਗਿਆ। ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੋਟਰ ਜਾਗਰੂਕਤਾ ਦੇ ਸੁਨੇਹੇ ਵਾਲੀਆਂ ਟੋਪੀਆਂ ਵੰਡੀਆਂ ਗਈਆਂ। ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਆਏ ਹੋਏ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੋਲਿੰਗ ਸਟਾਫ ਵੱਲੋਂ ਸ਼ੇਰੇ ਅਤੇ ਸੈਲਫੀ ਪੁਆਇੰਟ ਨਾਲ ਤਸਵੀਰਾਂ ਖਿਚਵਾਈਆਂ ਗਈਆਂ ਅਤੇ ਜਿਲ੍ਹਾ ਚੋਣ ਅਫਸਰ ਆਸ਼ਿਕਾ ਜੈਨ ਵੱਲੌਂ ਉਹਨਾ ਦੇ ਸਵਾਗਤ ਲਈ ਕੀਤੇ ਯਤਨਾਂ ਲਈ ਖੁਸ਼ੀ ਦਾ ਇਜਹਾਰ ਕੀਤਾ ਗਿਆ। ਬਲਵਿੰਦਰ ਸਿੰਘ ਪੀ ਟੀ ਯੂ ਕੈੰਪਸ ਅਤੇ ਰਾਜਿੰਦਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਟਾਫ ਨੂੰ ਉਤਸ਼ਾਹਿਤ ਕਰਦੇ ਹਨ। ਹੀਟ ਵੇਵ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਂਟ, ਪਾਣੀ ਅਤੇ ਖਾਣੇ ਦੇ ਉਚਿਤ ਪ੍ਰਬੰਧ ਕੀਤੇ ਗਏ ਸਨ ਜਿਹਨਾਂ ਦੀ ਨਿਗਰਾਨੀ ਖੁਦ ਚੋਣ ਤਹਿਸੀਲਦਾਰ ਸੰਜੇ ਕੁਮਾਰ ਕਰ ਰਹੇ ਸਨ।