ਦਿੱਲੀ : ਗਾਜ਼ੀਆਬਾਦ ਪੁਲਿਸ ਨੇ ਟਾਟਾ ਸਟੀਲ ਦੇ ਨੈਸ਼ਨਲ ਬਿਜ਼ਨਸ ਹੈੱਡ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਇੱਕ ਅਪਰਾਧੀ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਕਾਰੋਬਾਰੀ ਮੁਖੀ ਵਿਨ ਤਿਆਗੀ ਦੀ 3 ਮਈ ਦੀ ਦੇਰ ਰਾਤ ਨੂੰ ਘਰ ਪਰਤਦੇ ਸਮੇਂ ਲੁੱਟ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਅੱਕੀ ਨੇ ਸਮੈਕ ਦੇ ਨਸ਼ੇ ’ਚ ਵਿਨੈ ਤਿਆਗੀ ਨੂੰ ਲੁੱਟਿਆ। ਫਿਰ ਉੁਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਕਾਬਲੇ ਵਿੱਚ ਇੱਕ ਸਬ ਇੰਸਪੈਕਟਰ ਨੂੰ ਵੀ ਹੱਥ ਵਿੱਚ ਗੋਲੀ ਲੱਗੀ ਸੀ। ਜਦਕਿ ਬਦਮਾਸ਼ ਦਾ ਇੱਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ। ਅਪਰਾਧੀ ਅੱਕੀ ਉਰਫ਼ ਦਕਸ਼ ਦੀ ਛਾਤੀ ਵਿੱਚ ਗੋਲੀ ਲੱਗੀ ਸੀ। ਹਸਪਤਾਨ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਪਰਾਧੀ ਸੀਲਮਪੁਰ, ਦਿੱਲੀ ਦਾ ਰਹਿਣ ਵਾਲਾ ਸੀ। ਕ੍ਰਿਮੀਨਲ ਅੱਕੀ ਅਤੇ ਸਬ ਇੰਸਪੈਕਟਰ ਮੰਗਲ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅੱਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਸਬ ਇੰਸਪੈਕਟਰ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਅੱਕੀ ਕੋਲੋਂ ਇੱਕ ਪਿਸਤੌਲ, ਦਿੱਲੀ ਤੋਂ ਚੋਰੀ ਕੀਤੀ ਇੱਕ ਬਾਈਕ ਅਤੇ ਵਿਨੈ ਤਿਆਗੀ ਤੋਂ ਚੋਰੀ ਕੀਤਾ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਦੱਸ ਦੇਈਏ ਕਿ ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਬਾਈਕ ’ਤੇ ਸਵਾਰ ਬਦਮਾਸ਼ ਦੀ ਛਾਤੀ ’ਚ ਗੋਲੀ ਲੱਗੀ ਅਤੇ ਉਹ ਬਾਈਕ ਸਮੇਤ ਪਾਰਸ਼ਵਨਾਥ ਥੰਡਰ ਬਿਲਡਿੰਗ ਦੇ ਬੰਦ ਗੇਟ ਦੇ ਸਾਹਮਣੇੇ ਡਿੱਗ ਗਿਆ। ਰਾਤ 3 ਵਜੇ ਲਾਸ਼ ਘਰ ਤੋਂ 3 ਕਿਲੋਮੀਟਰ ਦੂਰ ਇਕ ਨਾਲੇ ’ਚੋਂ ਮਿਲੀ। ਪੇਟ ਅਤੇ ਛਾਤੀ ’ਤੇ ਡੂੰਘੇ ਕੱਟ ਦੇ ਨਿਸ਼ਾਨ ਸਨ। ਲੈਪਟਾਪ, ਮੋਬਾਈਲ ਅਤੇ ਪਰਸ ਗਾਇਬ ਸਨ।