ਮੋਹਾਲੀ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਮੋਹਾਲੀ ਵੱਲੋ ਮਾੜੇ ਅਨਸਰਾ ਵਿਰੱੁਧ ਚਲਾਈ ਮੁਹਿੰਮ ਦੌਰਾਨ ਡਾ: ਜੋਤੀ ਯਾਦਵ, ਆਈ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ਼੍ਰੀ ਗੁਰਸ਼ੇਰ ਸਿੰਘ ਸੰਧੂ, ਪੀ.ਪੀ.ਐਸ., ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸੈੱਲ, ਮੋਹਾਲੀ ਦੀ ਟੀਮ ਵੱਲੋ ਮਿਤੀ 21.04.2024 ਨੂੰ ਥਾਣਾ ਲਾਲੜੂ ਦੇ ਏਰੀਆ ਵਿੱਚੋ ਇੱਕ ਕਾਰ ਬਰੇਜਾ ਨੰਬਰੀ ਪੀ.ਬੀ. 02-ਡੀਬੀ-5186 ਜਿਸ ਵਿੱਚੋ ਦੋ ਵਿਅਕਤੀਆ ਜਿੰਨਾ ਵਿੱਚੋ "ਏ" ਕੈਟਾਗਿਰੀ ਗੈਂਗਸਟਰ ਮਲਕੀਤ ਸਿੰਘ ਉੱਰਫ ਨਵਾਬ ਅਤੇ ਗਮਦੂਰ ਸਿੰਘ ਵਾਸੀਆਨ ਅੰਮ੍ਰਿਤਸਰ, ਮੱਧ ਪ੍ਰਦੇਸ਼ ਤੋ ਆਉਦੇ ਸਮੇਂ ਮੋਹਾਲੀ ਵਿਖੇ 06 ਪਿਸਟਲਾ, 12 ਮੈਗਜੀਨ, 10 ਰੋਂਦ ਅਤੇ ਇੱਕ ਬਰੀਜਾ ਕਾਰ ਸਮੇਤ ਗ੍ਰਿਫਤਾਰ ਕੀਤੇ ਗਏ ਸੀ। ਜਿਸ ਤੇ ਦੋਸ਼ੀ ਗੈਂਗਸਟਰ ਮਲਕੀਤ ਸਿੰਘ ਉੱਰਫ ਨਵਾਬ ਅਤੇ ਗਮਦੂਰ ਸਿੰਘ ਵਾਸੀਆ ਅੰਮ੍ਰਿਤਸਰ ਦੇ ਖਿਲਾਫ ਮੁੱਕਦਮਾ ਨੰਬਰ: 46 ਮਿਤੀ 21.04.2024 ਅ/ਧ 25(7),(8) ਅਸਲਾ ਐਕਟ, ਥਾਣਾ ਲਾਲੜੂ ਦਰਜ ਰਜਿਸਟਰ ਕਰਵਾਇਆ ਗਿਆ ਸੀ।
ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਉਕਤ ਮੁਕੱਦਮਾ ਦੀ ਤਫਤੀਸ਼ ਦੌਰਾਨ ਪਹਿਲਾ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਮਲਕੀਤ ਸਿੰਘ ਉੱਰਫ ਨਵਾਬ ਦੀ ਪੁੱਛਗਿੱਛ ਅਤੇ ਤਕਨੀਕੀ ਤਫਤੀਸ਼ ਦੇ ਅਧਾਰ ਤੇ ਮਿਤੀ 25.04.2024 ਨੂੰ ਮੁੱਕਦਮਾ ਉਕਤ ਵਿੱਚ ਅਜੈਪਾਲ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਬਹਿਲਾ ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਪਿਸਟਲ .30 ਬੋਰ ਬ੍ਰਾਮਦ ਕੀਤਾ ਗਿਆ ਸੀ। ਜੋ ਦੋਰਾਨੇ ਪੁੱਛਗਿੱਛ ਦੋਸ਼ੀ ਅਜੈਪਾਲ ਸਿੰਘ ਉਕਤ ਨੇ ਦੱਸਿਆ ਸੀ ਕਿ ਉਹ ਮੱਧ ਪ੍ਰਦੇਸ਼ ਤੋ ਨਜਾਇਜ ਅਸਲਾ ਟੇਕ ਗੋਲੀ ਸਿੱਕਾ ਲਿਆ ਕੇ ਮਾਝਾ ਏਰੀਆ ਵਿੱਚ ਅੱਤਵਾਦੀ ਲਖਬੀਰ ਸਿੰਘ ਲੰਡਾ ਗੈਂਗ ਦੇ ਮੈਬਰਾਂ ਨੂੰ ਸਪਲਾਈ ਕਰਦਾ ਸੀ, ਜੋ ਮੁਕੱਦਮਾ ਉਕਤ ਦੀ ਅਗਲੇਰੀ ਤਫਤੀਸ਼ ਦੋਰਾਨ ਮਿਤੀ 15.05.2024 ਨੂੰ ਸਪੈਸ਼ਲ ਸੈੱਲ ਮੋਹਾਲੀ ਦੀ ਟੀਮ ਵੱਲੋ ਲਖਬੀਰ ਲੰਡਾ ਦੀ ਗੈਂਗ ਨੂੰ ਨਜਾਇਜ ਅਸਲਾ ਤੇ ਗੋਲੀ ਸਿੱਕਾ ਸਪਲਾਈ ਕਰਨ ਵਾਲੇ ਸ਼ਰਨਜੀਤ ਸਿੰਘ ਉੱਰਫ ਸੰਨੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਬਹਿਲਾ ਥਾਣਾ ਸਦਰ ਤਰਨ ਤਾਰਨ ਜ਼ਿਲਾ ਤਰਨ ਤਾਰਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 06 ਪਿਸਟਲਾ, 20 ਰੋਂਦ ਜਿੰਦਾ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਵਿਦੇਸ਼ ਵਿੱਚ ਬੈਂਠੇ ਗੈਂਗਸਟਰ ਲਖਬੀਰ ਲੰਡਾ ਦੀ ਗੈਂਗ ਪੰਜਾਬ ਦੇ ਮਾਝਾ ਏਰੀਆ ਵਿੱਚ ਸਰਗਰਮ ਸੀ, ਜਿਸ ਦੇ ਕਹਿਣ ਤੇ ਇਹ ਫਿਰੋਤੀਆ, ਕਤਲ ਅਤੇ ਅੱਤਵਾਦੀ ਗੱਤੀਵੀਧੀਆ ਵਰਗੀਆ ਵਾਰਦਾਤ ਨੂੰ ਅੰਜਾਮ ਦਿੰਦੇ ਸਨ।
*ਮੁਕੱਦਮਾ ਨੰਬਰ*:
46 ਮਿਤੀ 21.04.2024 ਅ/ਧ 25(7),(8) ਅਸਲਾ ਐਕਟ, ਥਾਣਾ ਲਾਲੜੂ, ਐਸ.ਏ.ਐਸ. ਨਗਰ
*ਗ੍ਰਿਫਤਾਰ ਦੋਸ਼ੀ* :
ਸ਼ਰਨਜੀਤ ਸਿੰਘ ਉੱਰਫ ਸੰਨੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਬਹਿਲਾ ਥਾਣਾ ਸਦਰ ਤਰਨ ਤਾਰਨ ਜ਼ਿਲਾ ਤਰਨ ਤਾਰਨ ਉਮਰ ਕਰੀਬ 24 ਸਾਲ।
*ਬ੍ਰਾਮਦਗੀ* :
- ਪਿਸਟਲ = 06 (.32 ਬੋਰ ਪਿਸਟਲ = 04, .30 ਬੋਰ ਪਿਸਟਲ = 02)
- ਜਿੰਦਾ ਕਾਰਤੂਸ .32 ਬੋਰ = 20