ਚੰਡੀਗੜ੍ਹ : ਕੇਂਦਰ ਨੇ ਪੰਜਾਬ ਨੂੰ 2 ਲੱਖ ਹੋਰ ਵੈਕਸੀਨਜ਼ ਅਲਾਟ ਕਰ ਦਿੱਤੀਆਂ ਹਨ। ਹਾਲਾਂਕਿ ਇਹ ਵੈਕਸੀਨਜ਼ ਵੀ ਕਾਫ਼ੀ ਨਹੀਂ ਕਿਉਂਕਿ ਪੰਜਾਬ ਵਿਚ ਵੈਕਸੀਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਦਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕੋਲ ਕੋਵਿਡ ਦੀ ਵੈਕਸੀਨ ਭੇਜੇ ਜਾਣ ਦਾ ਮਾਮਲਾ ਚੁੱਕਿਆ ਸੀ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਨੂੰ 2 ਲੱਖ ਨਵੀਆਂ ਵੈਕਸੀਨਜ਼ ਮਿਲ ਗਈਆਂ ਹਨ। ਹੁਣ ਸੂਬੇ ਕੋਲ 2.40 ਲੱਖ ਵੈਕਸੀਨਜ਼ ਮੁਹੱਈਆ ਹਨ।
ਕੇਂਦਰ ਨੂੰ ਰੋਜ਼ਾਨਾ ਦੇ ਹਿਸਾਬ ਨਾਲ 4 ਲੱਖ ਵੈਕਸੀਨਜ਼ ਪੰਜਾਬ ਨੂੰ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਸੂਬੇ ਵਿਚ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਵੈਕਸੀਨ ਨਹੀਂ ਲਾਈ ਜਾ ਰਹੀ। ਕੇਂਦਰ ਤੋਂ ਪ੍ਰਾਪਤ ਹੋਈ ਨਵੀਂ ਵੈਕਸੀਨ 45 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਈ ਜਾਵੇਗੀ।