Friday, November 22, 2024

Chandigarh

ਸਰਕਾਰੀ ਕਾਲਜ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ

May 06, 2021 05:44 PM
SehajTimes

ਐਸ.ਏ.ਐਸ ਨਗਰ : ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੋਰਿਆ ਚੱਕਰ) ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਉਪਰ "ਮਾਨਵੀ ਅਧਿਕਾਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ : ਯਾਤਰਾਵਾਂ ਅਤੇ ਸਿਖਿਆਵਾਂ" ਵਿਸ਼ੇ ਉਪਰ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਉਦਘਾਟਣੀ ਭਾਸ਼ਣ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ. ਜਗਬੀਰ ਸਿੰਘ, ਕੁੰਜੀਵਤ ਭਾਸ਼ਨ ਯੂ. ਐਸ. ਏ. ਤੋਂ ਡਾ. ਦਲਵੀਰ ਸਿੰਘ ਪੰਨੂ ਅਤੇ ਪ੍ਰਧਾਨਗੀ ਭਾਸ਼ਣ ਡਾ. ਉਪਿੰਦਰਜੀਤ ਕੌਰ ਤੱਖੜ ਡਾਇਰੈਕਟਰ ਸੈਂਟਰ ਫਾਰ ਪੰਜਾਬੀ ਅਤੇ ਸਿੱਖ ਸਟੱਡੀਜ਼, ਯੂਨੀਵਰਸਿਟੀ ਆਫ਼ ਵਾਲਵਰਹੈਮਪਟਨ ਯੂ.ਕੇ ਵਲੋਂ ਦਿੱਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਨੇ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਨੇ ਅਣਮਨੁੱਖੀ ਸਾਮਰਾਜ ਦੇ ਖਾਤਮੇ ਦਾ ਮੁੱਢ ਬੰਨ੍ਹ ਕੇ ਮੁਗ਼ਲ ਹਕੂਮਤ ਦੀ ਧਾਰਮਿਕ ਕੱਟੜਤਾ ਨੂੰ ਲੋਕਾਂ ਦਾ ਫਲਸਫਾ ਨਹੀਂ ਬਣਨ ਦਿੱਤਾ। ਆਪਣੇ ਉਦਘਾਟਣੀ ਭਾਸ਼ਣ ਵਿਚ ਡਾ. ਜਗਬੀਰ ਸਿੰਘ ਨੇ ਕਿਹਾ ਕਿ ਗੁਰੂ ਜੀ ਦੀ ਬਾਣੀ ਮੋਹ ਮਾਇਆ ਦੀ ਨੀਂਦ ਵਿਚ ਸੁੱਤੇ ਮਨਾਂ ਨੂੰ ਜਗਾ ਕੇ ਉਚਤਮ ਅਧਿਆਤਮਕ ਜੀਵਨ ਜਿਉਣ ਲਈ ਅਗਾਹ ਬਲ ਪ੍ਰਦਾਨ ਕਰਦੀ ਹੈ। ਸਮਕਾਲ ਵਿਚ ਸਾਨੂੰ ਸਿੱਖ ਫਲਸਫੇ ਤੋਂ ਸੇਧ ਲੈਣ ਦੀ ਲੋੜ ਹੈ।
ਯੂ.ਐਸ. ਏ. ਤੋਂ ਆਪਣੇ ਕੁੰਜੀਵਤ ਭਾਸ਼ਣ ਵਿਚ ਡਾ. ਦਲਵੀਰ ਸਿੰਘ ਪੰਨੂ ਨੇ ਗੁਰੂ ਸਾਹਿਬ ਬਾਰੇ ਅਸਾਮੀ ਅਤੇ ਫਾਰਸੀ ਵਿਚ ਮਿਲੀਆਂ ਲਿਖਤਾਂ ਅਤੇ ਹੋਰ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਗੁਰੂ ਜੀ ਦੀ ਸ਼ਹਾਦਤ ਬਾਰੇ ਤੱਥਾਂ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਸਿੱਖ ਇਤਿਹਾਸ ਬਾਰੇ ਆਲਮੀ ਪੱਧਰ ਉਪਰ ਖੋਜ ਅਤੇ ਇਤਿਹਾਸਕ ਸਰੋਤ ਜਟਾਉਣ ਉੱਪਰ ਜ਼ੋਰ ਦਿੱਤਾ ਤਾਂ ਜੋ ਸਿੱਖ ਹਿਸਟਰੀ ਵਿਸ਼ਵ ਪੱਧਰ ਤੇ ਪੜ੍ਹਾਈ ਜਾ ਸਕੇ। ਯੂ. ਕੇ. ਤੋਂ ਗੁਰਦਾਸ ਫਡਵਾਲ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਬਾਰੇ ਪੀ.ਪੀ.ਟੀ. ਰਾਹੀਂ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਗੁਰੂ ਜੀ ਦੇ ਉਪਦੇਸ਼ ਸਾਨੂੰ ਸੁੱਖ ਦੁੱਖ ਵਿਚ ਅਡੋਲ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਡਾ. ਰਾਕੇਸ਼ ਬਾਵਾ ਨੇ ਆਪਣੇ ਵਿਸ਼ੇਸ਼ ਲੈਕਚਰ ਦੌਰਾਨ ਕਿਹਾ ਕਿ ਗੁਰੂ ਜੀ ਦੀ ਅਲਾਹੀ ਬਾਣੀ ਤਿਆਗ ਅਤੇ ਤਪੱਸਿਆ ਵਿਚ ਭਿੱਜੀ ਹੋਈ ਹੈ। ਗੁਰੂ ਜੀ ਦੇ ਸਲੋਕ ਮਨੁੱਖ ਨੂੰ ਲੋਭ ਲਾਲਚ ਵਿਚੋਂ ਕੱਢ ਕੇ ਰੂਹਾਨੀਅਤ ਦਾ ਮਾਰਗ ਦਰਸਾਉਂਦੇ ਹਨ। ਡਾ. ਉਪਿੰਦਰਜੀਤ ਕੌਰ ਤੱਖੜ ਨੇ ਯੂ. ਕੇ. ਅਤੇ ਹੋਰ ਦੇਸ਼ਾਂ ਵਿਚ ਕਰਵਾਈ ਜਾ ਰਹੀ ਸਿੱਖ ਸਟੱਡੀਜ਼ ਬਾਰੇ ਬੋਲਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਸਿੱਖ ਇਤਿਹਾਸ ਦਾ ਉਪਲਬਧ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਦਾ ਵਿਸ਼ਵ ਪੱਧਰੀ ਚਿੰਤਨ ਕਰਦਿਆਂ ਉਸ ਅਨੁਸਾਰ ਜ਼ਿੰਦਗੀ ਜਿਉਣ ਲਈ ਪ੍ਰੇਰਿਆ।

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ