Saturday, July 06, 2024
BREAKING NEWS
ਖਡੂਰ ਸਾਹਿਬ ਤੋਂ ਚੁਣੇ ਗਏ ਅੰਮ੍ਰਿਤਪਾਲ ਸਿੰਘ ਨੇ MP ਵਜੋਂ ਚੁੱਕੀ ਸਹੁੰਰਿਸ਼ੀ ਸੁਨਕ ਨੇ ਬ੍ਰਿਟੇਨ ਚੋਣਾਂ ‘ਚ ਕਬੂਲ ਕੀਤੀ ਹਾਰ ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਪੰਜਾਬ ਵਿੱਚ ਭਾਰੀ ਮੀਂਹ ਦੀ ਪੇਸ਼ਨਗੋਈਖੇਤੀਬਾੜੀ ਸਿੱਖਿਆ ਕੌਂਸਲ ਨੇ ਵਿਦਿਆਰਥੀਆਂ ਨੂੰ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਤੋਂ ਕੀਤਾ ਸੁਚੇਤ ਰੱਖਿਆ ਮੰਤਰੀ ਨੇ ਲੱਦਾਖ ਨਦੀ ‘ਚ ਸ਼ਹੀਦ ਹੋਏ ਜਵਾਨਾ ‘ਤੇ ਜਤਾਇਆ ਦੁੱਖਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਹੋਇਆ ਦੇਹਾਂਤਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਮੁੰਡਨ ਦੀ ਰਸਮ ਲਈ ਖੋਲ੍ਹੀ ਦੁਕਾਨਦਿਲ ਦਾ ਦੌਰਾ ਪੈਣ ਕਾਰਨ ਮੁਕੇਰੀਆਂ ਦਾ CRPF ਹੈੱਡ ਕਾਂਸਟੇਬਲ ਨਾਗਾਲੈਂਡ ‘ਚ ਹੋਇਆ ਸ਼ਹੀਦਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਤੁਰੰਤ ਰਾਹਤ ਦੇਣ ਤੋਂ ਕੀਤਾ ਇਨਕਾਰ ਅਗਲੀ ਸੁਣਵਾਈ 26 ਜੂਨ ਨੂੰ

Chandigarh

ਚੋਣਾਂ ਨਾਲ ਜੁੜੇ ਸਵਾਲਾਂ ਦੇ ਜਵਾਬਾਂ ਨਾਲ ਭਰਪੂਰ ਪੌਡਕਾਸਟ ਦਾ ਪੰਜਵਾਂ ਐਪੀਸੋਡ ਰਿਲੀਜ਼  

May 27, 2024 05:32 PM
SehajTimes
ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਨਿਵੇਕਲੀ ਪਹਿਲਕਦਮੀ ਤਹਿਤ ਚਲਾਏ ਜਾ ਰਹੇ ਪੋਡਕਾਸਟ ਦਾ ਪੰਜਵਾਂ ਐਪੀਸੋਡ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ ਟਿਊਬ) ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਚੋਣਾਂ ਸਬੰਧੀ ਕਈ ਦਿਲਚਸਪ ਅਤੇ ਰੌਚਕ ਸਵਾਲਾਂ ਦੇ ਬਹੁਤ ਹੀ ਆਸਾਨ ਤਰੀਕੇ ਨਾਲ ਜਵਾਬ ਦਿੱਤੇ ਹਨ । ਉਨ੍ਹਾਂ ਇਸ ਐਪੀਸੋਡ ਵਿੱਚ ਦੱਸਿਆ ਹੈ ਕਿ ਵੋਟ ਪਾਉਣ ਵੇਲੇ ਵੋਟਰ ਦੇ ਖੱਬੇ ਹੱਥ ਦੀ ਉਂਗਲ ਉੱਤੇ ਹੀ ਸਿਆਹੀ ਕਿਉਂ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੋਲਿੰਗ ਬੂਥ ਉੱਤੇ ਵੋਟ ਪਾਉਣ ਦੌਰਾਨ ਮੋਬਾਇਲ ਫੋਨ ਬੰਦ ਕਰਕੇ ਨਾਲ ਲਿਜਾਇਆ ਜਾ ਸਕਦਾ ਹੈ ਜਾਂ ਨਹੀਂ। ਸਿਬਿਨ ਸੀ ਨੇ ਕਿਸੇ ਵੀ ਐਮਰਜੈਂਸੀ ਹਾਲਤਾਂ ਨਾਲ ਨਜਿੱਠਣ ਅਤੇ ਮੁੱਢਲੀ ਸਹਾਇਤਾ ਲਈ ਪੋਲਿੰਗ ਬੂਥਾਂ ਉੱਤੇ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਚਾਨਣਾ ਪਾਇਆ ਹੈ। ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਕਿਸ ਉਮੀਦਵਾਰ ਦੀ ਜ਼ਮਾਨਤ ਕਿਹੜੇ ਕਾਰਨਾਂ ਕਰਕੇ ਜ਼ਬਤ ਹੁੰਦੀ ਹੈ। ਸਿਬਿਨ ਸੀ ਨੇ ਇਹ ਵੀ ਦੱਸਿਆ ਹੈ ਕਿ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਹੋਟਲਾਂ, ਰੈਸਟੋਰੈਂਟ ਮਾਲਕਾਂ ਅਤੇ ਕੋਚਿੰਗ ਸੈਂਟਰਾਂ ਆਦਿ ਨੇ ਕੀ ਕੀ ਛੋਟਾਂ ਅਤੇ ਸੁਵਿਧਾਵਾਂ ਰੱਖੀਆਂ ਹਨ। ਮੁੱਖ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ-2024 ਦੌਰਾਨ ਪ੍ਰਾਪਤ ਹੋ ਰਹੀਆਂ ਦਿਲਚਸਪ ਅਤੇ ਰੌਚਕ ਸ਼ਿਕਾਇਤਾਂ ਬਾਰੇ ਵੀ ਇਸ ਐਪੀਸੋਡ ਵਿੱਚ ਚਾਨਣਾ ਪਾਇਆ ਹੈ। ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇਕ ਬੁਲਾਰੇ ਨੇ ਅਪੀਲ ਕੀਤੀ ਹੈ ਕਿ ਜਾਣਕਾਰੀ ਭਰਪੂਰ ਸਵਾਲਾਂ ਦੇ ਜਵਾਬ ਜਾਣਨ ਲਈ ਸਾਰੇ ਵੋਟਰ ਅਤੇ ਹੋਰ ਲੋਕ ਪੋਡਕਾਸਟ ਦਾ ਇਹ ਐਪੀਸੋਡ ਜ਼ਰੂਰ ਦੇਖਣ ਅਤੇ ਬਾਕੀਆਂ ਨਾਲ ਵੀ ਸ਼ੇਅਰ ਕਰਨ ਤਾਂ ਜੋ ਆਮ ਲੋਕਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਚੋਣਾਂ ਸਬੰਧੀ ਉੱਠਦੇ ਸਵਾਲਾਂ ਦੇ ਜਵਾਬ ਮਿਲ ਸਕਣ। ਜ਼ਿਕਰਯੋਗ ਹੈ ਕਿ ਪੋਡਕਾਸਟ ਦਾ ਇਹ ਐਪੀਸੋਡ ਮੁੱਖ ਚੋਣ ਅਧਿਕਾਰੀ ਦੇ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ ਟਿਊਬ ਉੱਤੇ ਉਪਲੱਬਧ ਹੈ। 

Have something to say? Post your comment

 

More in Chandigarh

ਆਮਦਨ ਤੋਂ ਵੱਧ ਸੰਪਤੀ ਸਬੰਧੀ ਕੇਸ : ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਦੇ ਫਰਾਰ ਸਾਥੀ ਗੌਰਵ ਗੁਪਤਾ ਨੂੰ ਕੀਤਾ ਗ੍ਰਿਫਤਾਰ 

ਵਿਜੀਲੈਂਸ ਬਿਊਰੋ ਨੇ ਹੌਲਦਾਰ ਨੂੰ  20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਗ੍ਰਾਮ ਪੰਚਾਇਤ ਰਜਾਪੁਰ ਦੀ ਸ਼ਾਮਲਾਤ ਜ਼ਮੀਨ ਨਜਾਇਜ਼ ਕਾਬਜਕਾਰਾਂ ਪਾਸੋਂ ਛੁਡਵਾਈ ਗਈ

ਅਸ਼ੀਰਵਾਦ ਸਕੀਮ ਤਹਿਤ 870 ਲਾਭਪਾਤਰੀਆਂ ਨੂੰ 4.43 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਨਸ਼ਿਆਂ ਨੂੰ ਖਤਮ ਕਰਨਾ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ : DIG Nilambari Jagdale

DIG Nilambari Jagdale ਦੀ ਅਗਵਾਈ ਵਿੱਚ Balongi ਖੇਤਰ ਵਿੱਚ ਚਲਾਇਆ ਗਿਆ ਸਰਚ ਆਪਰੇਸ਼ਨ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸੰਭਾਵੀ ਹੜ੍ਹਾਂ ਦੇ ਅਗੇਤੇ ਪ੍ਰਬੰਧਾਂ ਲਈ ਸਮੀਖਿਆ ਮੀਟਿੰਗ

ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਮਿਲਿਆ ਹੁਲਾਰਾ ; 15 ਫ਼ੀਸਦ ਰਕਬਾ ਵਧਿਆ

ਪਿੰਡ ਟਿਵਾਣਾ ਵਿਖੇ ਘੱਗਰ ਦੇ ਬੰਨ੍ਹ ਦੀ ਮਜ਼ਬੂਤੀ ਵਿੱਚ ਨਹੀਂ ਛੱਡੀ ਜਾ ਰਹੀ ਕੋਈ ਕਸਰ: ਆਸ਼ਿਕਾ ਜੈਨ

ਰੈਡ ਕਰਾਸ ਵੱਲੋਂ ਦਿਵਿਆਂਗ ਵਿਅਕਤੀਆਂ ਲਈ 16 ਜੁਲਾਈ ਤੋਂ 18 ਜੁਲਾਈ ਤੱਕ ਕੈਂਪ