ਫ਼ਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸ਼੍ਰੀ ਅਮਰਦੀਪ ਕੌਸ਼ਲ ਪੁੱਤਰ ਸ਼੍ਰੀ ਕੁਲਵੰਤ ਰਾਏ ਵਾਸੀ ਮਕਾਨ ਨੰ: 133, ਵਾਰਡ ਨੰ: 12, ਕਮਲ ਕਲੌਨੀ, ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਨਾਮ ਤੇ ਡੀ.ਸੀ. ਦਫ਼ਤਰ ਵੱਲੋਂ ਗੁਰਕੁਲ ਇਨਫੋਟੈੱਕ ਅਕੈਡਮੀ ਐਸ.ਸੀ.ਓ. ਨੰ: 54, 55, 56, 57, ਵਾਰਡ ਨੰ: 02 ਨੇੜੇ ਮੇਨ ਬੱਸ ਸਟੈਂਡ ਚੰਡੀਗੜ੍ਹ ਰੋਡ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੈਂਸ ਨੰ: 28/ਐਮ.ਸੀ-1 ਮਿਤੀ 28.01.2019 ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 27.01.2024 ਨੂੰ ਖਤਮ ਹੋ ਚੁੱਕੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2013 ਦੇ ਨਿਯਮ 5 (2) ਅਨੁਸਾਰ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਦੋ ਮਹੀਨੇ ਪਹਿਲਾਂ ਲਾਇਸੈਂਸ ਰੀਨਿਊ ਕਰਵਾਉਣ ਲਈ ਅਪਲਾਈ ਕਰਨਾ ਹੁੰਦਾ ਹੈ ਪ੍ਰੰਤੂ ਸਬੰਧਤ ਧਿਰ ਵੱਲੋਂ ਲਾਇਸੈਂਸ ਰੀਨਿਊ ਕਰਵਾਉਣ ਸਬੰਧੀ ਅਪਲਾਈ ਨਹੀਂ ਕੀਤਾ ਗਿਆ। ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ ਨੰ: 2 ਆਫ 2013) ਦੇ ਸੈਕਸ਼ਨ 6 (I)(g) ਅਨੁਸਾਰ ਲਾਇਸੈਂਸ ਰੱਦ ਕਰਨ ਤੋਂ ਪਹਿਲਾਂ ਸ਼੍ਰੀ ਅਮਰਦੀਪ ਕੌਸ਼ਲ ਪੁੱਤਰ ਸ਼੍ਰੀ ਕੁਲਵੰਤ ਰਾਏ ਵਾਸੀ ਮਕਾਨ ਨੰ: 133, ਵਾਰਡ ਨੰ: 12, ਕਮਲ ਕਲੌਨੀ, ਸਮਰਾਲਾ ਜ਼ਿਲ੍ਹਾ ਲੁਧਿਆਣਾ ਨੂੰ 15 ਦਿਨਾਂ ਅੰਦਰ ਲਾਇਸੈਂਸ ਰੀਨਿਊ ਕਰਵਾਉਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ ਪ੍ਰੰਤੂ ਇੱਕ ਮਹੀਨੇ ਦਾ ਸਮਾਂ ਬੀਤਣ ਉਪਰੰਤ ਵੀ ਲਾਇਸੈਂਸ ਰੀਨਿਊ ਕਰਵਾਉਣ ਸਬੰਧੀ ਕੋਈ ਦਰਖਾਸਤ ਪੇਸ਼ ਨਹੀਂ ਕੀਤੀ ਗਈ। ਜਿਸ ਕਾਰਨ ਡਿਪਟੀ ਕਮਿਸ਼ਨਰ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 ( ਪੰਜਾਬ ਐਕਟ ਨੰ: 2 ਆਫ 2013) ਦੇ ਸੈਕਸ਼ਨ 6 (I) (g) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਗੁਰੁਕੁਲ ਇਨਫੋਟੈੱਕ ਅਕੈਡਮੀ ਐਸ.ਸੀ.ਓ. ਨੰ: 54, 55, 56, 57, ਵਾਰਡ ਨੰ: 02 ਨੇੜੇ ਮੇਨ ਬੱਸ ਸਟੈਂਡ ਚੰਡੀਗੜ੍ਹ ਰੋਡ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਆਇਲੈਟਸ ਕੋਚਿੰਗ ਸੈਂਟਰ ਦਾ ਲਾਇਸੈਂਸ ਨੰ: 28/ਐਮਸੀ-1 ਮਿਤੀ 28.01.2019 ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਿਯਮਾਂ ਅਨੁਸਾਰ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਆਦਿ ਲਈ ਉਕਤ ਲਾਇਸੈਂਸ ਧਾਰਕ ਹਰ ਪੱਖੋ ਜਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਜਿੰਮੇਵਾਰ ਵੀ ਹੋਵੇਗਾ।