ਸੁਨਾਮ : ਦੀ ਸੰਗਰੂਰ ਜ਼ਿਲ੍ਹਾ ਉਦਯੋਗ ਚੈਂਬਰ ਦਾ ਪਹਿਲਾ ਜਨਰਲ ਹਾਊਸ ਜ਼ਿਲ੍ਹਾ ਪ੍ਰਧਾਨ ਸਜੀਵ ਸੂਦ, ਚੇਅਰਮੈਨ ਡਾ: ਏ.ਆਰ.ਸ਼ਰਮਾ, ਸੀਨੀਅਰ ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ, ਵਾਈਸ ਚੇਅਰਮੈਨ ਸੰਜੀਵ ਚੋਪੜਾ ਕਿੱਟੀ ਦੀ ਅਗਵਾਈ ਹੇਠ ਹੋਇਆ ਮੀਟਿੰਗ ਵਿੱਚ ਸਾਰੇ 13 ਬਲਾਕਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਐਮ.ਪੀ.ਸਿੰਘ ਨੇ ਦੱਸਿਆ ਕਿ ਸਦਨ ਵਿੱਚ ਉਦਯੋਗਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫਾਇਰ ਵਿਭਾਗ ਵੱਲੋਂ ਇੰਡਸਟਰੀ ਨੂੰ ਇੱਕ ਸਾਲ ਲਈ ਐਨ.ਓ.ਸੀ. ਦਿੱਤੀ ਜਾਂਦੀ ਹੈ ਜਦੋਂ ਕਿ ਪਾਲਿਸੀ ਵਿੱਚ ਇਸਦੀ ਮਿਆਦ ਤਿੰਨ ਸਾਲ ਹੈ। ਇਸ ਲਈ ਇਸ ਨੀਤੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਸਜੀਵ ਸੂਦ ਨੇ ਕਿਹਾ ਕਿ ਨਵੀਆਂ ਇਕਾਈਆਂ ਸਥਾਪਤ ਕਰਨ ’ਤੇ ਭਾਰੀ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਜੇਕਰ ਇਹ ਸ਼ਰਤਾਂ ਤੁਰੰਤ ਨਾ ਹਟਾਈਆਂ ਗਈਆਂ ਤਾਂ ਪੰਜਾਬ ਵਿੱਚ ਨਵੇਂ ਉਦਯੋਗ ਸਥਾਪਤ ਨਹੀਂ ਹੋ ਸਕਣਗੇ। ਇਸ ਨਾਲ ਬੇਰੁਜ਼ਗਾਰੀ ਵਧੇਗੀ ਅਤੇ ਸੂਬੇ ਦੀ ਆਰਥਿਕਤਾ ਵਿਗੜ ਜਾਵੇਗੀ। ਚੇਅਰਮੈਨ ਡਾ.ਏ.ਆਰ.ਸ਼ਰਮਾ ਅਤੇ ਸੀਨੀਅਰ ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ ਨੇ ਕਿਹਾ ਕਿ ਸਰਕਾਰ ਨੇ ਉਦਯੋਗਾਂ ਦੀਆਂ ਸੀਮਾਵਾਂ ਦੇ ਨਵਿਆਉਣਯੋਗ ਵਸਤਾਂ 'ਤੇ .25 ਫੀਸਦੀ ਸਟੈਂਪ ਡਿਊਟੀ ਲਗਾਕੇ ਉਦਯੋਗਾਂ 'ਤੇ ਵਿੱਤੀ ਬੋਝ ਪਾਇਆ ਹੈ। ਪੰਜਾਬ ਦੇ ਉਦਯੋਗ ਪਹਿਲਾਂ ਹੀ ਘਾਟੇ ਦਾ ਸਾਹਮਣਾ ਕਰ ਰਹੇ ਹਨ। ਇਸ ਟੈਕਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਐਮਪੀ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਪ੍ਰੇਮ ਗੁਪਤਾ, ਸੰਗਰੂਰ ਬਲਾਕ ਪ੍ਰਧਾਨ ਵਿਸ਼ਾਲ ਗੁਪਤਾ, ਪੀਆਰਓ ਅਮਰ ਗੁਪਤਾ, ਡਿੰਪਲ ਗਰਗ, ਵਿਸ਼ਾਲ ਗੁਪਤਾ, ਮੁਕੇਸ਼ ਸਿੰਗਲਾ, ਰਾਜੀਵ ਮੱਖਣ, ਵਤੇਸ਼ ਗਰਗ, ਯਤਿੰਦਰ ਮਿੱਤਲ, ਜਸਵੰਤ ਸਿੰਘ, ਸੁਨੀਲ ਗੋਇਲ, ਡਾ. ਭਾਰਤ ਭੂਸ਼ਣ ਗਰਗ, ਭੀਮ ਸੇਨ, ਰਾਮ ਨਿਵਾਸ ਗਰਗ, ਸੰਜੇ ਗਰਗ, ਸਵਰਨਜੀਤ ਸਿੰਘ, ਸੰਜੇ ਗੋਇਲ, ਵਿਜੇ ਮੋਹਨ, ਵੇਦ ਪ੍ਰਕਾਸ਼, ਵਰੁਣ ਜਿੰਦਲ, ਦੀਪਕ ਜਿੰਦਲ, ਇੰਦਰਜੀਤ ਸਿੰਘ, ਅੰਤਰਦੀਪ ਸਿੰਘ, ਰਾਕੇਸ਼ ਸਿੰਗਲਾ, ਅਰੁਣ ਜੈਨ, ਪੁਨੀਤ ਢੀਂਗਰਾ ਆਦਿ ਹਾਜ਼ਰ ਸਨ।