ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਤਹਿਤ ਮੁਹੱਈਆ ਕਰਵਾਈ ਜਾਂਦੀ ਹੈ40-60 ਪ੍ਰਤੀਸ਼ਤ ਸਬਸਿਡੀ
ਮਾਲੇਰਕੋਟਲਾ : ਮੱਛੀ ਪਾਲਣ ਦਾ ਧੰਦਾ ਖੇਤੀਬਾੜੀ ਵਿਭਿੰਨਤਾ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸ ਧੰਦੇ ਤੋਂ ਸਹਿਜੇ ਹੀ ਕਿਸਾਨ 1.0 ਲੱਖ ਤੋਂ 1.50 ਲੱਖ ਰੁਪਏ ਪ੍ਰਤੀ ਏਕੜ ਆਮਦਨ ਪ੍ਰਾਪਤ ਕਰ ਰਹੇ ਹਨ। ਇਸ ਗੱਲ ਦੀ ਜਾਣਕਾਰੀ ਸਹਾਇਕ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਨੇ ਦਿੱਤੀ । ਉਨ੍ਹਾਂ ਨੇ ਅੱਗੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਤਸੱਯ ਸੰਪਦਾ ਯੋਜਨਾ (PMMSY) ਤਹਿਤ ਪਲੇਨ/ਪੱਧਰ ਜ਼ਮੀਨ ਤੇ ਨਵੇਂ ਮੱਛੀ ਪਾਲਣ ਤਲਾਅ ਦੀ ਉਸਾਰੀ ਲਈ ਯੂਨਿਟ ਕਾਰਟ 11.0 ਲੱਖ ਰੁਪਏ ਦੀ 40-60 ਪ੍ਰਤੀਸ਼ਤ ਤੱਕ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਰੈਫਰੀਜਰੇਟਿਡ ਵੈਨਜ, ਇਕਸੁਲੇਟਿਡ ਵੈਨਜ ਅਤੇ ਫਿੱਸ ਫੀਡ ਮਿਲ ਆਦੀ ਤੇ ਵੀ ਸਕੀਮ ਦੀਆਂ ਸ਼ਰਤਾਂ ਅਨੁਸਾਰ ਯੂਨਿਟ ਕਾਸਟ ਦਾ 40 -60 ਪ੍ਰਤੀਸ਼ਤ ਤੱਕ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋ ਵੱਧ ਮੱਛੀ ਪਾਲਣ ਦਾ ਧੰਦਾ ਅਪਣਾਉਣ ਲਈ ਪੰਚਾਇਤੀ ਤਲਾਂ /ਜ਼ਮੀਨਾਂ ਠੇਕੇ ਤੇ ਲੈਣ ਲਈ ਪ੍ਰੇਰਿਤ ਕੀਤਾ।ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦੇ ਕਿੱਤੇ ਸਬੰਧੀ ਹਰ ਮਹੀਨੇ 05 ਦਿਨ ਦੀ ਮੁਫ਼ਤ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ, ਜੂਨ ਅਤੇ ਜੁਲਾਈ ਮਹੀਨੇ ਦੌਰਾਨ ਇਹ ਟਰੇਨਿੰਗ ਮਿਤੀ 24 ਜੂਨ ਤੋਂ 28 ਜੂਨ ਤੱਕ, 15 ਜੁਲਾਈ ਤੋਂ 19 ਜੁਲਾਈ ਅਤੇ 19 ਅਗਸਤ ਤੋਂ 23 ਅਗਸਤ ਤੱਕ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਉਪਰਾਲੇ ਕੀਤੇ ਜਾ ਰਹੇ ਹਨ । ਵਧੇਰੇ ਜਾਣਕਾਰੀ ਲਈ ਮੱਛੀ ਪਾਲਣ ਅਫ਼ਸਰ, ਮਲੇਰਕੋਟਲਾ ਸ੍ਰੀ ਲਵਪ੍ਰੀਤ ਸਿੰਘ ਨਾਲ ਮੋਬਾਇਲ ਨੰ: 98556-14842 ਤੇ ਸਪੰਰਕ ਕੀਤਾ ਜਾ ਸਕਦਾ ਹੈ ।