ਚੰਡੀਗੜ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਿੱਧੀ ਭਰਤੀ ਰਾਹੀਂ ਹਾਲ ਹੀ ਵਿੱਚ ਚੁਣੇ ਗਏ ਸੈਂਟਰ ਹੈਡ ਟੀਚਰਾਂ ਦੀ ਸਟੇਸ਼ਨ ਚੋਣ ਪ੍ਰਕਿਰਿਆ 10 ਮਈ 2021 ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੈਂਟਰ ਹੈਡ ਟੀਚਰਾਂ ਦੀਆਂ 375 ਅਸਾਮੀਆਂ ਦੀ ਭਰਤੀ ਲਈ ਮਾਰਚ 2019 ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ। ਚੁਣੇ ਗਏ ਯੋਗ ਉਮੀਦਵਾਰਾਂ ਨੂੰ 25 ਜਨਵਰੀ, 28 ਜਨਵਰੀ ਅਤੇ 21 ਫਰਬਰੀ 2021 ਨੂੰ ਆਰਜੀ ਤੌਰ ’ਤੇ ਸਟੇਸ਼ਨ ਚੋਣ ਕਰਨ ਦੀ ਪ੍ਰਕਿਰਿਆ ਕਰਵਾਈ ਗਈ ਸੀ ਪਰ ਇਨਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਸਨ। ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਕਾਰਨ ਬਹੁਤ ਸਾਰੇ ਅਜਿਹੇ ਸਟੇਸ਼ਨ ਭਰ ਗਏ ਹਨ ਜਿਨਾਂ ਦੀ ਚੋਣ ਨਵੇਂ ਚੁਣੇ ਗਏ ਸੈਂਟਰ ਹੈਡ ਟੀਚਰਾਂ ਨੇ ਕੀਤੀ ਸੀ। ਇਨਾਂ ਨਵੀਂਆਂ ਪ੍ਰਸਥਿਤੀਆਂ ਕਾਰਨ ਸਿਰਫ ਉਨਾਂ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਕਰਨ ਦੀ ਪ੍ਰਕਿਰਿਆ ਕਰਵਾਈ ਜਾਵੇਗੀ ਜਿਨਾਂ ਨੇ ਉਕਤ ਮਿਤੀਆਂ ਨੂੰ ਸਟੇਸ਼ਨ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ।
ਬੁਲਾਰੇ ਅਨੁਸਾਰ ਇਹ ਸਟੇਸ਼ਨ ਚੋਣ ਪ੍ਰਕਿਰਿਆ 10 ਮਈ 2021 ਨੂੰ ਸਵੇਰੇ 11 ਵਜੇ ਜ਼ੂਮ ’ਤੇ ਕਰਵਾਈ ਜਾਵੇਗੀ। ਇਸ ਸਬੰਧੀ ਉਮੀਦਵਾਰਾਂ ਨੂੰ ਉਨਾਂ ਦੇ ਮੋਬਾਇਲ ’ਤੇ ਿਕ ਭੇਜਿਆ ਜਾਵੇਗਾ। ਬੁਲਾਰੇ ਅਨੁਸਾਰ ਇਸ ਤੋਂ ਬਾਅਦ ਉਮੀਦਵਾਰਾਂ ਨੂੰ ਸਟੇਸ਼ਨ ਦੀ ਚੋਣ ਕਰਨ ਦਾ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਜਿਹੜੇ ਉਮੀਦਵਾਰ ਸਟੇਸ਼ਨ ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣਗੇ, ਉਨਾਂ ਲਈ ਸਮਝ ਲਿਆ ਜਾਵੇਗਾ ਕਿ ਉਹ ਸੈਂਟਰ ਹੈਡ ਦੀ ਅਸਾਮੀ ’ਤੇ ਨਿਯੁਕਤ ਹੋਣ ਦੇ ਚਾਹਵਾਨ ਨਹੀਂ ਹਨ ਅਤੇ ਉਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।