ਮੋਹਾਲੀ : ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਉਥੇ ਹੀ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਲਗਵਾ ਕੇ ਚੰਗੇਰਾ ਜੀਵਨ ਜਿਉਣ ਦੇ ਕਾਬਲ ਬਣਾਉਣ ਲਈ ਇਲੋਮਕੋ ਦੇ ਰੀਜ਼ਨਲ ਸੈਂਟਰ ਚਨਾਲੋਂ ਦੇ ਸਹਿਯੋਗ ਨਾਲ ਅੰਗਹੀਣ/ਅਪੰਗ ਵਿਅਕਤੀਆਂ ਨੂੰ ਵਸਤਾਂ/ਉਪਕਰਨ ਵੰਡਣ ਲਈ ਜ਼ਿਲ੍ਹਾ ਪੱਧਰ ਤੇ ਅਸੈਂਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇੰਨ੍ਹਾਂ ਕੈਂਪਾਂ ਦੀ ਲੜੀ ਵਜੋਂ ਸਬ ਡਵੀਜਨ ਮੋਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸਕੂਲ, 3ਬੀ1, ਵਿਖੇ 16 ਜੁਲਾਈ ਨੂੰ, ਸਬ ਡਵੀਜਨ ਖਰੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ੍ਹ ਵਿਖੇ 17 ਜੁਲਾਈ ਨੂੰ ਅਤੇ ਡੇਰਾਬਸੀ ਡਵੀਜਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੇਰਾਬਸੀ ਵਿਖੇ 18 ਜੁਲਾਈ ਨੂੰ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਪਾਂ ਦਾ ਸਮਾਂ ਸਵੇਰੇ 10.00 ਤੋਂ ਦੁਪਿਹਰ 2.00 ਵਜੇ ਤੱਕ, ਹੋਵੇਗਾ। ਇਨ੍ਹਾਂ ਕੈਪਾਂ ਵਿੱਚ ਟਰਾਈ ਸਾਈਕਲ, ਮੋਟਰਾਇਜਡ ਟਰਾਈ ਸਾਈਕਲ, ਵੀਲ੍ਹ ਚੇਅਰ, ਨਕਲੀ ਅੰਗ, ਵੈਸਾਖੀਆਂ, ਕੈਲੀਪਰਜ, ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਆਦਿ ਵੰਡਣ ਲਈ ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਜਾਵੇਗੀ। ਲਾਭਪਾਤਰੀਆਂ ਲਈ ਹੇਠ ਲਿਖੇ ਦਸਤਾਵੇਜ਼ ਲੋੜੀਂਦੇ ਹਨ। ਯੂ.ਡੀ.ਆਈ.ਡੀ. ਕਾਰਡ 40% ਜਾਂ ਇਸ ਤੋਂ ਉਪਰ, 02 ਪਾਸਪੋਰਟ ਸਾਈਜ਼ ਫੋਟੋ ਜਿਸ ਵਿੱਚ ਸਰੀਰਕ ਅਸਮਰੱਥਤਾ ਦਿਖਾਈ ਦਿੰਦੀ ਹੋਵੇ। ਆਧਾਰ ਕਾਰਡ ਦੀ ਫੋਟੋ ਕਾਪੀ ਸਮੇਤ ਅਸਲ ਅਧਾਰ ਕਾਰਡ/ਵੋਟਰ ਕਾਰਡ ਦੀ ਫੋਟੋ ਕਾਪੀ ਸਮੇਤ ਅਸਲ ਵੋਟਰ ਕਾਰਡ ਤੇ ਸਮਰੱਥ ਅਥਾਰਟੀ ਵੱਲੋਂ ਜਾਰੀ ਆਮਦਨ ਸਰਟੀਫਿਕੇਟ (ਪ੍ਰਤੀ ਮਹੀਨਾ 22,500/- ਰੁਪਏ ਤੋਂ ਘੱਟ)। ਇਸ ਤੋਂ ਇਲਾਵਾ ਮੋਟਰਾਈਜਡ ਟਰਾਈਸਾਈਕਲ ਸਿਰਫ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਉਨ੍ਹਾਂ ਅੰਗਹੀਣਾਂ ਨੂੰ ਹੀ ਦਿੱਤੇ ਜਾਣਗੇ ਜਿਨ੍ਹਾਂ ਪਾਸ 80% ਜਾਂ ਇਸ ਤੋਂ ਉੱਪਰ ਦਿਵਿਆਂਗਤਾ/ਅੰਗਹੀਣਤਾ ਦਾ ਸਰਟੀਫਿਕੇਟ ਹੋਵੇਗਾ ਅਤੇ ਉਹ ਮੋਟਰਾਈਜਡ ਟਰਾਈਸਾਈਕਲ ਚਲਾਉਣ ਲਈ ਯੋਗ ਹੋਣਗੇ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਵਿੱਚ ਉਕਤ ਸਹੂਲਤ, ਮੋਟਰਾਈਜਡ ਟਰਾਈਸਾਈਕਲ ਅਤੇ ਸਮਾਰਟ ਫੋਨ ਦੀ ਸਹੂਲਤ ਪਿਛਲੇ ਪੰਜ ਸਾਲਾਂ ਵਿੱਚ ਪ੍ਰਾਪਤ ਨਾ ਕੀਤੀ ਹੋਵੇ। ਸੀਨੀਅਰ ਸਿਟੀਜਨ (60 ਸਾਲਾਂ ਤੋਂ ਉਪਰ) ਜਿਨ੍ਹਾਂ ਦੀ ਆਮਦਨ 15,000/- ਰੁਪਏ ਤੋਂ ਘੱਟ ਹੋਵੇਗੀ, ਉਨ੍ਹਾਂ ਨੂੰ ਵੀ ਲੋੜੀਂਦੇ ਉਪਕਰਨ ਮੁਹੱਈਆਂ ਕਰਵਾਏ ਜਾਣਗੇ।