ਡੇਰਾਬੱਸੀ : ਪੰਜਾਬ ਸਰਕਾਰ ਵੱਲੋਂ ਸ਼ਾਮਲਾਤ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛਡਵਾਉਣ ਸਬੰਧੀ ਵਿੱਢੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ, ਸ੍ਰੀਮਤੀ ਆਸ਼ਿਕਾ ਜੈਨ, ਏ.ਡੀ.ਸੀ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਬਲਜਿੰਦਰ ਸਿੰਘ ਗਰੇਵਾਲ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ ਗ੍ਰਾਮ ਪੰਚਾਇਤ ਰਜਾਪੁਰ, ਬਲਾਕ ਡੇਰਾਬੱਸੀ ਵਿਖੇ ਗ੍ਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ’ਤੇ ਨਜਾਇਜ਼ ਕਾਬਜ਼ਕਾਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਸ਼ਾਮਲਾਤ ਜ਼ਮੀਨ ਖਸਰਾ ਨੰਬਰ 895, ਰਕਬਾ 4 ਵਿਘੇ 18 ਬਿਸਵੇ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ।
ਬੀ.ਡੀ.ਪੀ.ਓ ਡੇਰਾਬੱਸੀ ਗੁਰਪ੍ਰੀਤ ਸਿੰਘ ਮਾਂਗਟ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜ਼ਮੀਨ ਉਤੇ ਕਾਫੀ ਲੰਮੇ ਸਮੇਂ ਤੋਂ ਨਕਲੀ ਸਿੰਘ ਪੁੱਤਰ ਜੈਪਾਲ ਸਿੰਘ ਦਾ ਨਜਾਇਜ਼ ਕਬਜ਼ਾ ਸੀ। ਇਹ ਕਬਜ਼ਾ ਵਾਰੰਟ ਕੁਲੈਕਟਰ ਪੰਚਾਇਤ ਲੈਂਡ ਵੱਲੋਂ ਜਾਰੀ ਕੀਤਾ ਗਿਆ। ਕਬਜ਼ਾ ਕਾਰਵਾਈ ਮੌਕੇ ਪੰਚਾਇਤ ਅਫ਼ਸਰ ਮਨਦੀਪ ਸਿੰਘ ਦਰਦੀ, ਪੰਚਾਇਤ ਸਕੱਤਰ ਜਤਿੰਦਰ ਸਿੰਘ, ਗੁਰਮੁੱਖ ਸਿੰਘ ਸੰਮਤੀ ਪਟਵਾਰੀ, ਛਤਰ ਪਾਲ ਸਿੰਘ ਹਲਕਾ ਕਾਨੂੰਗੋ, ਗੁਰਵੀਰ ਸਿੰਘ ਵੜੈਚ ਐਸ.ਐਚ.ਓ ਥਾਣਾ ਹੰਡੇਸਰਾਂ, ਨਿਰਮਲ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।