ਖਰੜ : ਬੀਤੇ ਦਿਨੀ ਜਰਨੈਲ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਖਰੜ ਦੇ ਨਵੇਂ ਸੰਨੀ ਇਨਕਲੇਵ ਦੇ ਸੈਕਟਰ 123 ਵਿਖੇ 200 ਪੌਦੇ ਲਗਾਏ ਗਏ। ਟੀਮ ਵੱਲੋਂ ਪੌਦੇ ਲਗਾਉਣ ਦੇ ਨਾਲ-ਨਾਲ ਸਥਾਨਕ ਨਿਵਾਸੀਆਂ ਨੂੰ ਬਿਹਤਰ ਜੀਵਨ ਸ਼ੈਲੀ ਜੀਣ ਲਈ ਜਾਗਰੂਕ ਵੀ ਕੀਤਾ ਗਿਆ। ਟੀਮ ਵੱਲੋਂ ਦੱਸਿਆ ਗਿਆ ਕਿ ਇਹ ਪਹਿਲ ਨਾ ਸਿਰਫ ਸਿਹਤਮੰਦ ਜੀਵਨ ਲਈ ਮਾਰਗ ਦਰਸ਼ਕ ਹੋਵੇਗੀ ਉਥੇ ਇਸ ਨਾਲ ਸ਼ੁੱਧ ਤੇ ਸੰਤੁਲਨ ਵਾਤਾਵਰਨ ਵੀ ਤਿਆਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਰਗਰਮੀ ਨਾਲ ਜਿਥੇ ਗਲੋਬਲ ਵਾਰਮਿੰਗ ਨਾਲ ਲੜਿਆ ਜਾਵੇਗਾ ਉਥੇ ਆਸੇ-ਪਾਸੇ ਦੇ ਖੇਤਰ ਵਿੱਚ ਆਕਸੀਜਨ ਦਾ ਪੱਧਰ ਵੀ ਵਧੇਗਾ। ਜਿਸ ਨਾਲ ਸੰਨੀ ਇਨਕਲੇਵ ਹਰੇ ਭਰੇ ਜੀਵਨ ਦੇ ਮਾਡਲ ਵਜੋਂ ਉੱਭਰੇਗਾ। ਇਸ ਤੋਂ ਇਲਾਵਾ ਸਥਾਨਕ ਨਿਵਾਸੀਆਂ ਦੇ ਸਰਗਰਮ ਜੀਵਨ ਸ਼ੈਲੀ ਨੂੰ ਬੜ੍ਹਾਵਾ ਦੇਣ ਲਈ ਨਵੀਆਂ ਮਨੋਰੰਜਕ ਸੁਵਿਧਾਵਾਂ ਜਿਵੇਂ ਜਾਗਿੰਗ ਟਰੈਕ ਅਤੇ ਖੇਡ ਦੇ ਮੈਦਾਨ ਸਥਾਪਤ ਕੀਤੇ ਜਾ ਰਹੇ ਹਨ।
ਟੀਮ ਵੱਲੋਂ ਦੱਸਿਆ ਗਿਆ ਕਿ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਇਹ ਇਲਾਕਾ ਹੋਰਾਂ ਇਲਾਕਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗਾ। ਸੰਨੀ ਇਨਕਲੇਵ ਵਿਖੇ ਜਿੱਥੇ ਸੰਤੁਲਤ ਵਾਤਾਵਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਵਿਕਾਸ ਵੀ ਵੱਡੇ ਪੱਧਰ ਤੇ ਜਾਰੀ ਹੈ। ਟੀਮ ਵੱਲੋਂ ਵਾਅਦਾ ਕੀਤਾ ਗਿਆ ਕਿ ਇਹ ਖੇਤਰ ਉੱਚ ਮਿਆਰੀ ਜੀਵਨ ਦੀ ਤਲਾਸ਼ ਕਰਨ ਵਾਲੇ ਪ੍ਰੀਵਾਰਾਂ ਅਤੇ ਵਿਅਕਤੀਆਂ ਲਈ ਇੱਥੇ ਆਦਰਸ਼ ਸਥਾਨ ਬਣੇਗਾ।