ਸ਼ੰਘਾਈ : ਪਿਛਲੇ ਕਈ ਦਿਨਾਂ ਤੋਂ ਇੱਕ ਚੀਨੀ ਰਾਕਟ ਧਰਤੀ ਦੁਆਲੇ ਭਟਕ ਰਿਹਾ ਸੀ ਅਤੇ ਹੁਣ ਚੀਨ ਦੇ ਇਸ ਬੇਕਾਬੂ ਰਾਕਟ ਦਾ ਮਲਬਾ ਆਖ਼ਿਰਕਾਰ ਅੱਜ ਸਮੁੰਦਰ ਵਿੱਚ ਡਿਗ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਚੀਨ ਦਾ 18 ਟਨ ਦਾ ਲਾਂਗ ਰਾਕਟ (ਮਾਰਚ 5ਬੀ ਨਾਮ ਦਾ) ਹਿੰਦ ਮਹਾਂਸਾਗਰ ਵਿਚ ਡਿੱਗਿਆ ਹੈ। ਹਾਲਾਂਕਿ ਇਹ ਅਜੇ ਸਾਫ਼ ਨਹੀਂ ਹੈ ਕਿ ਰਾਕਟ ਡਿੱਗਣ ਕਾਰਨ ਕਿੰਨਾ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਚੀਨ ਵਲੋ ਆਕਾਸ਼ ਵਿਚ ਭੇਜੇ ਰਾਕਟ ਦੇ ਕੋਰ ਸਟੇਜ ਨੂੰ ਸਮੁੰਦਰ ’ਚ ਬਣਾਈ ਗਈ ਇਕ ਥਾਂ ’ਤੇ ਡਿੱਗਣਾ ਸੀ, ਪਰ ਇਹ ਅਸੰਤੁਲਿਤ ਹੋ ਗਿਆ ਅਤੇ ਧਰਤੀ ਦੇ ਚੱਕਰ ਕੱਟਣ ਲੱਗਾ ਸੀ। ਅਮਰੀਕੀ ਸੁਰੱਖਿਆ ਵਿਭਾਗ ਦਾ ਮੰਨਣਾ ਸੀ ਕਿ ਇਹ 8 ਮਈ ਦੇ ਆਸਪਾਸ ਧਰਤੀ ਦੇ ਵਾਤਾਵਰਨ ’ਚ ਦੁਬਾਰਾ ਪ੍ਰਵੇਸ਼ ਕਰ ਸਕਦਾ ਹੈ। ਦਸਣਯੋਗ ਹੈ ਕਿ ਚੀਨ ਦਾ ਇਕ ਵੱਡਾ ਰਾਕੇਟ ਅਸੰਤੁਲਿਤ ਹੋ ਕੇ ਧਰਤੀ ਦੇ ਚਾਰੋਂ ਪਾਸੇ ਚੱਕਰ ਲਗਾ ਰਿਹਾ ਸੀ ਅਤੇ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਇਹ ਧਰਤੀ ਦੇ ਕਿਸੇ ਵੀ ਹਿਸੇ ਉਤੇ ਡਿੱਗ ਸਕਦਾ ਹੈ।