ਘਪਲੇ ਦਾ ਪੈਸਾ ‘ਆਪ’ ’ਤੇ ਖ਼ਰਚ ਹੋਇਆ
ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ
ਨਵੀਂ ਦਿੱਲੀ : ਸ਼ਰਾਬ ਨੀਤੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਮੰਗਲਵਾਰ ਨੂੰ ਈਡੀ ਵੱਲੋਂ ਦਿੱਲੀ ਦੇ ਰਾਊਸ ਐਵੀਨਿਊ ਕੋਰਟ ਵਿੱਚ 208 ਪੇਜਾਂ ਦੀ ਸਤਵੀਂ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕੀਤੀ ਗਈ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ ਦਾ ਮੁੱਖ ਸਰਗਨਾ ਅਤੇ ਸਾਜਿਸ਼ਘਾੜਾ ਦਸਿਆ ਗਿਆ ਹੈ। ਚਾਰਜਸ਼ੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਘਪਲੇ ਦਾ ਸਾਰਾ ਪੈਸਾ ਆਮ ਆਦਮੀ ਪਾਰਟੀ ’ਤੇ ਖ਼ਰਚ ਕੀਤਾ ਗਿਆ ਹੈ। ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਕੇਜਰੀਵਾਲ ਨੇ 2022 ਵਿੱਚ ਗੋਆਂ ਵਿੱਚ ਹੋਈਆ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ’ਤੇ ਖ਼ਰਚ ਕੀਤਾ ਹੈ। ਦਾਅਵਾ ਇਹ ਵੀ ਕੀਤਾ ਗਿਆ ਹੈ ਕਿ ਕੇਜਰੀਵਾਲ ਨੇ ਸ਼ਰਾਬ ਵੇਚਣ ਦੇ ਕੰਟਰੈਕਟ ਦੇ ਲਈ ਸਾਊਥ ਗਰੁੱਪ ਦੇ ਮੈਂਬਰਾਂ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਵਿੱਚੋਂ 45 ਕਰੋੜ ਰੁਪਏ ਗੋਆ ਦੀਆਂ ਚੋਣਾਂ ਮੋਕੇ ਖ਼ਰਚ ਕੀਤੇ ਗਏ ਸੀ।
ਈਡੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਮੀਡੀਆ ਮੁਖੀ ਅਤੇ ਇਸ ਕੇਸ ਦੇ ਸਹਿ ਦੋਸ਼ੀ ਵਿਜੈ ਨਾਇਰ ਨੇ ਉਨ੍ਹਾਂ ਦੇ ਨਹੀਂ ਸਗੋਂ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਦੇ ਥੱਲੇ ਕੰਮ ਕੀਤਾ ਸੀ। ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਦੁਰਗੇਸ਼ ਪਾਠਕ ਗੋਆ ਦੇ ਮੁਖੀ ਸੀ ਅਤੇ ਫ਼ੰਡ ਦਾ ਪ੍ਰਬੰਧ ਕਰਦੇ ਸੀ ਅਤੇ ਫ਼ੰਡ ਦੇ ਨਾਲ ਸਬੰਧਤ ਫ਼ੈਸਲਿਆਂ ਵਿੱਚ ਉਨ੍ਹਾਂ ਦੀ ਆਪਣੀ ਕੋਈ ਭੂਮਿਕਾ ਨਹੀਂ ਸੀ ਅਤੇ ਉਨ੍ਹਾਂ ਨੇ ਭਾਰਤ ਰਾਸ਼ਟਰੀ ਸੰਮਤੀ ਦੀ ਨੇਤਾ ਕੇ ਕਵਿਤਾ ਤੋਂ ਰਿਸ਼ਵਤ ਨਹੀਂ ਮਿਲੀ ਸੀ। ਹੁਣ ਇਸ ਮਾਮਲੇ ਵਿਚ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ।