ਮੋਹਾਲੀ : ਭਾਰਤ ਸਰਕਾਰ ਦੀ ਅਗਨੀ ਵੀਰ ਵਾਯੂ ਸਕੀਮ ਦੇ ਤਹਿਤ 1-ਏਅਰ ਮੈਨ ਸਿਲੈਕਸ਼ਨ ਸੈਟਰ ਅੰਬਾਲਾ ਵੱਲੋ ਕਾਰਪੋਰਲ ਐਮ.ਡੀ. ਪਰਵੇਜ, ਵਾਰੰਟ ਅਫਸਰ ਆਰ.ਕੇ. ਤ੍ਰਿਵੇਦੀ ਦੁਆਰਾ ਇੰਡੀਅਨ ਆਰਮਡ ਫੋਰਸਿਸ ਜੁਆਇਨ ਕਰਨ ਲਈ ਇੱਛੁਕ ਪ੍ਰਾਰਥੀਆਂ ਨੂੰ ਮੋਟੀਵੇਟ ਕੀਤਾ ਗਿਆ। ਇਸ ਮੰਤਵ ਲਈ ਪ੍ਰਾਰਥੀਆਂ ਨੂੰ ਇਸ ਸਕੀਮ ਦੀ ਸਿਲੈਕਸ਼ਨ ਲਈ ਜੋ ਜਰੂਰੀ ਹਦਾਇਤਾ ਸਨ, ਸਾਂਝੀਆਂ ਕੀਤੀਆਂ ਅਤੇ ਇਸ ਸਬੰਧੀ ਜੋ ਵੀ ਪ੍ਰਾਰਥੀਆਂ ਦੇ ਸ਼ੰਕੇ ਸਨ, ਦੂਰ ਕੀਤੇ। ਉਹਨਾਂ ਵੱਲੋ ਪ੍ਰਾਰਥੀਆਂ ਨੂੰ ਇਸ ਸਕੀਮ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਆਪਣੇ ਭਵਿੱਖ ਨੂੰ ਸੁਚੱਜੇ ਢੰਗ ਨਾਲ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਸਕੀਮ ਲਈ ਜ਼ਿਲ੍ਹਾ ਮੋਹਾਲੀ ਦੇ ਸਰਕਾਰੀ ਐਮੀਨੈਸ ਸਕੂਲ 3 ਬੀ-1 ਅਤੇ ਸਰਕਾਰੀ ਹਾਈ ਸਕੂਲ ਫੇਜ-5 ਵੱਲੋ ਭਾਗ ਲਿਆ ਗਿਆ, ਜਿਸ ਵਿੱਚ 225 ਵਿਦਿਆਰਥੀਆਂ ਨੇ ਇਸ ਸਕੀਮ ਦਾ ਲਾਹਾ ਲਿਆ। ਮਿਸ ਨਬੀਹਾ ਕਰੀਅਰ ਕਾਊਂਸਲਰ ਡੀ.ਬੀ.ਈ.ਈ ਜ਼ਿਲ੍ਹਾ ਮੋਹਾਲੀ ਵਲੋ ਵੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਰੀਅਰ ਦੇ ਮੌਕਿਆ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਅਤੇ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਲੈਣ ਲਈ ਕਿਹਾ ਗਿਆ।