ਐਸ.ਏ.ਐਸ ਨਗਰ : ਕੋਵਿਡ -19 ਦੀ ਮਹਾਂਮਾਰੀ ਕਾਰਨ ਕੇਸਾ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀਆ ਹਦਾਇਤਾਂ ਮੁਤਾਬਕ ਇਸ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ਅੰਦਰ ਕਰਫਿਊ ਵੀ ਲਗਾਇਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਸਬਜ਼ੀ/ ਫਲ ਵਿਕਰੇਤਾ ਅਤੇ ਰੇਹੜ੍ਹੀ-ਫੜੀਆਂ ਵਾਲਿਆਂ ਵੱਲੋਂ ਆਮ ਜਨਤਾ ਤੋਂ ਜਿਆਦਾ ਭਾਅ ਚਾਰਜ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਜਿਸ ਕਾਰਨ ਇਸ ਨੂੰ ਕੰਟਰੋਲ ਕਰਨ ਦੀ ਬਹੁਤ ਜਰੂਰਤ ਹੈ ਤਾਂ ਜੋ ਆਮ ਲੋਕਾਂ ਨੂੰ ਸਬਜ਼ੀ/ ਫਲ ਜਾਇਜ ਮੁੱਲ ਤੇ ਮਿਲ ਸਕਣ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਮੰਡੀ ਅਫਸਰ, ਐਸ.ਏ.ਐਸ.ਨਗਰ ਨੂੰ ਸਬਜ਼ੀਆਂ ਦੀ ਮੰਗ ਅਤੇ ਸਪਲਾਈ ਨੂੰ ਦੇਖਦੇ ਹੋਏ ਮੁੱਲ ਨਿਰਧਾਰਤ ਕਰਨ ਅਤੇ ਰੇਟ ਆਮ ਲੋਕਾਂ ਲਈ ਪ੍ਰਦਰਸ਼ਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮੰਡੀ ਅਫ਼ਸਰ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਬਜੀ /ਫਲ ਵਿਕਰੇਤਾ ਜਾਇਜ਼ ਨਿਰਧਾਰਤ ਮੁੱਲ ਤੇ ਹੀ ਆਪਣਾ ਸਮਾਨ ਵੇਚਣ।
ਉਹ ਇਸ ਸਾਰੇ ਕੰਮ ਦੀ ਨਿਗਰਾਨੀ ਕਰਨਗੇ ਤਾਂ ਜੋ ਆਮ ਜਨਤਾ ਨੂੰ ਸਬਜੀ/ਫਲ ਜਾਇਜ ਨਿਰਧਾਰਤ ਮੁੱਲ ਤੇ ਹੀ ਮਿਲ ਸਕਣ।
ਉਹ ਇਨ੍ਹਾਂ ਫਲ/ਸਬਜੀ ਵਿਕਰੇਤਾ ਨੂੰ ਕੋਵਿਡ- 19 ਦੀ ਬਿਮਾਰੀ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਜਾਗਰੂਕ ਕਰਨਗੇ
ਅਤੇ ਜ਼ਿਲ੍ਹਾ ਮੰਡੀ ਅਫਸਰ, ਐਸ.ਏ.ਐਸ.ਨਗਰ ਇਨ੍ਹਾਂ ਰੇਹੜੀ-ਫੜ੍ਹੀ ਵਾਲਿਆ ਦਾ ਕੋਵਿਡ-19 ਟੈਸਟ ਸਿਵਲ ਸਰਜਨ, ਐਸ.ਏ.ਐਸ.ਨਗਰ ਨਾਲ ਤਾਲਮੇਲ ਕਰਕੇ ਕਰਵਾਉਣਗੇ।