ਐਸ.ਏ.ਐਸ ਨਗਰ : ਜਿਲਾ ਰੈਡ ਕਰਾਸ ਸ਼ਾਖਾ ਵਲੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਮਿਤੀ 08 ਮਈ ਨੂੰ ਸਰ ਹੈਨਰੀ ਡਿਊਨਾ (ਜੋ ਕਿ ਰੈਡ ਕਰਾਸ ਦੇ ਸਥਾਪਕ ਹਨ) ਦੇ ਜਨਮ ਦਿਵਸ ਮੌਕੇ ਵਿਸਵ ਰੈਡ ਕਰਾਸ ਦਿਵਸ ਮਨਾਇਆ ਗਿਆ।
ਇਸ ਮੌਕੇ ਦੇ ਕੋਵਿਡ—19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸ਼ੋਸ਼ਲ ਡਿਸਟੈਸਿੰਗ ਦੀ ਪਾਲਣਾ ਕਰਦੇ ਹੋਏ ਗਰੀਬ ਅਤੇ ਲੌੜਵੰਦ ਪਰਿਵਾਰਾਂ ਨੂੰ ਰਾਸ਼ਣ ਜਿਸ ਵਿੱਚ ਦਾਲ, ਚੀਨੀ, ਆਟਾ, ਚਾਵਲ, ਤੇਲ ਆਦਿ ਮੁਹੱਈਆਂ ਕਰਵਾਏ ਗਏ ਅਤੇ ਉਨ੍ਹਾਂ ਨੂੰ ਕਰੋਨਾ ਤੋਂ ਬੱਚਣ ਸਬੰਧੀ ਮਾਸਕ ਲਗਾਉਣ, ਪਾਣੀ ਨਾਲ ਚੰਗੀ ਤਰ੍ਹਾਂ ਹੱਥ ਧੋਣ ਆਦਿ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸਦੇ ਨਾਲ ਹੀ ਕਈ ਪਰਿਵਾਰਾਂ ਨੂੰ ਕਰੋਨਾ ਤੋਂ ਬਚਣ ਲਈ ਵੈਕਸੀਨੈਸ਼ਨ ਲਗਵਾਉਣ ਲਈ ਉਤਸ਼ਾਹਿਤ ਕੀਤਾ ਗਿਆ।
ਆਮ ਜਨਤਾ ਨੂੰ ਜਿਲ੍ਹਾ ਰੈਡ ਕਰਾਸ ਵਲੋਂ ਮਾਸਕ, ਸੈਨੀਟਾਈਜਰ, ਸਾਬਣ ਆਦਿ ਵੰਡੇ ਗਏ ਅਤੇ ਇਸ ਮੌਕੇ ਰੈਡ ਕਰਾਸ ਵਲੋਂ ਸ਼ੋਸ਼ਲ ਡਿਸਟੈਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਕਰੋਨਾ ਮਹਾਂਮਾਰੀ ਦੀ ਕੋਈ ਦਵਾਈ ਨਾ ਹੋਣ ਕਾਰਨ ਇਸ ਸਮੇਂ ਮਾਸਕ ਹੀ ਦਵਾਈ ਹੈ।