ਮੋਹਾਲੀ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਧੀਨ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਦੇ ਵਿਖੇ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ ਵਿਗਿਆਨਿਕ ਮੁਰਗੀ ਪਾਲਣ ਦਾ ਸਿਖਲਾਈ ਕੋਰਸ 12.07.2024 ਤੋਂ 23.07.2024 ਤੱਕ ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਕਿਸਾਨਾਂ/ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਇਸ ਸਿਖਲਾਈ ਕੋਰਸ ਵਿੱਚ ਮੁਰਗੀ ਪਾਲਣ ਦੇ ਕਈ ਪਹਿਲੂਆਂ ਜਿਵੇਂ ਕਿ ਮੁਰਗੀਆਂ ਦੀਆਂ ਨਸਲਾਂ,ਸ਼ੈਡਾਂ ਦੀ ਬਣਤਰ,ਘਰੇਲੂ ਖੁਰਾਕ ਬਣਾਉਣ ਦੇ ਤਰੀਕੇ,ਗਰਮੀਆਂ ਅਤੇ ਸਰਦੀਆਂ ਦੇ ਬਚਾਅ,ਵੱਖੋ-ਵੱਖੋ ਟੀਕਾਕਰਣ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਇੰਚਾਰਜ ਡਾ. ਕੋਮਲ ਕਟਾਰੀਆ ਨੇ ਦੱਸਿਆ ਕਿ ਸਾਰੇ ਕਿਸਾਨਾਂ ਨੂੰ ਮੁਰਗੀ ਪਾਲਣ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਉਹਨਾਂ ਨੂੰ ਸਿਹਤਮੰਦ ਅਤੇ ਬਿਮਾਰ ਮੁਰਗੀਆਂ ਬਾਰੇ ਪਛਾਣ,ਖੁਰਾਕ ਬਣਾਉਣ ਦੀ ਵਿਧੀ ਅਤੇ ਟੀਕਾਕਰਣ ਦੇ ਬਾਰੇ ਦੱਸਿਆ। ਪ੍ਰੋਗਰਾਮ ਦੇ ਅੰਤ ਵਿੱਚ ਸਿਖਿਆਰਥੀਆਂ ਨੇ ਕੇ.ਵੀ.ਕੇ. ਟੀਮ ਦਾ ਇਸ ਪ੍ਰੋਗਰਾਮ ਨੂੰ ਉਲੀਕਣ ਲਈ ਧੰਨਵਾਦ ਕੀਤਾ।