ਨਵੀਂ ਦਿੱਲੀ : ਸਰਕਾਰ ਨੇ ਬਜਟ ਵਿੱਚ ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 15 ਫ਼ੀ ਸਦੀ ਤੋਂ ਘਟਾ ਕੇ 6 ਫ਼ੀ ਸਦੀ ਕਰ ਦਿੱਤੀ ਹੈ ਜਿਸ ਕਾਰਨ ਸੋਨੇ ਅਤੇ ਚਾਂਦੀਆਂ ਕੀਮਤਾਂ ਵਿੱਚ ਕ੍ਰਮਵਾਰ 4000 ਰੁਪਏ ਅਤੇ 3600 ਰੁਪਏ ਦੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। 24 ਜੁਲਾਈ ਨੂੰ ਸੋਨੇ ਦਾ ਰੇਟ 408 ਰੁਪਏ ਡਿੱਗ ਕੇ 69194 ਰੁਪਏ ’ਤੇ ਆ ਗਿਆ ਹੈ। 23 ਜੁਲਾਈ ਨੂੰ ਇਸ ਵਿਚ 3600 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ। ਚਾਂਦੀ ਦਾ ਰੇਟ 22 ਰੁਪਏ ਡਿੱਗ ਕੇ 84, 897 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ। ਬੀਤੇ ਦਿਨ ਚਾਂਦੀ ਦੀਆਂ ਕੀਮਤਾਂ ਵਿੱਚ 3600 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ।