ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਟਰੈਫਿਕ), ਪੰਜਾਬ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਵਿਚ ਆਟੋ ਰਿਕਸ਼ਾ/ ਇਲੈਕਟਰੋਨਿਕ (ਈ) ਰਿਕਸ਼ਾ ਚ ਸਫ਼ਰ ਕਰਦੇ ਯਾਤਰੀਆਂ ਦੀ ਸੁੱਰਖਿਆ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਰਿਕਸ਼ਿਆਂ ਦੇ ਚਾਲਕਾਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਗ੍ਰੇ ਰੰਗ ਦੀ ਵਰਦੀ ਪਾ ਕੇ ਹੀ ਗੱਡੀ ਚਲਾਉਣ ਅਤੇ ਵਰਦੀ ਉਪਰ ਉਸ ਦੇ ਨਾਮ ਦੀ ਪਲੇਟ ਅਤੇ ਉਨ੍ਹਾਂ ਦੇ ਡਰਾਇੰਵਿੰਗ ਲਾਇੰਸਸ ਦਾ ਨੰਬਰ ਲਿਖਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਕਰਾਇਮ ਦਰ ਨੂੰ ਰੋਕਣ ਲਈ ਟਰੈਫਿਕ ਐਜੂਕੇਸ਼ਨ ਸੈਲ ਵਿਚ ਤੈਨਾਤ ਕਰਮਚਾਰੀਆਂ ਰਾਹੀਂ ਆਟੋ ਰਿਕਸ਼ਾ ਅਤੇ ਹੋਰ ਵਹੀਕਲਾਂ ਦੇ ਡਰਾਇਵਰਾਂ ਜੋ ਸਵਾਰੀਆਂ ਢੋਂਦੇ ਹਨ, ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਗ੍ਰੇਅ ਰੰਗ ਦੀ ਵਰਦੀ ਪਾ ਕੇ ਹੀ ਗੱਡੀ ਚਲਾਉਣ ਅਤੇ ਵਰਦੀ ਉਪਰ ਉਸ ਦੇ ਨਾਮ ਦੀ ਪਲੇਟ ਅਤੇ ਉਨ੍ਹਾਂ ਦੇ ਡਰਾਇੰਵਿੰਗ ਲਾਇੰਸਸ ਦਾ ਨੰਬਰ ਲਿਖਿਆ ਹੋਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਖਿਲਾਫ ਮੋਟਰ ਵਹੀਕਲ ਐਕਟ 1988 ਤਹਿਤ ਬਣਾਏ ਗਏ ਰੂਲਜ ਮੁਤਾਬਿਕ ਬਣਦੀ ਕਰਵਾਈ ਕੀਤੀ ਜਾਵੇਗੀ।