ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੇ ਜਾਣਕਾਰੀ ਦਿਤੀ ਹੈ ਕਿ ਕਰਫਿਊ ਇੱਕ ਹਫਤੇ ਲਈ ਵਧਾ ਦਿੱਤਾ ਹੈ । 18 ਮਈ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿੱਚ ਕੋਰੋਨਾ ਕਰਫਿਊ ਲਾਗੂ ਰਹੇਗਾ। ਗੈਰ ਜਰੂਰੀ ਸਾਮਾਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿਨ ਵਿੱਚ ਆਉਣ- ਜਾਣ ਦੀ ਮਨਜ਼ੂਰੀ ਰਹੇਗੀ ਲੇਕਿਨ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਇਟ ਕਰਫਿਊ ਲੱਗ ਜਾਵੇਗਾ ।
ਪ੍ਰਸ਼ਾਸਕ ਵੀਪੀ ਸਿੰਘ ਬਦਨੋਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ । ਪਾਰਕਾਂ ਵਿੱਚ ਸਵੇਰੇ 6 ਵਜੇ ਤੋਂ 9 ਵਜੇ ਤੱਕ ਮਾਰਨਿੰਗ ਵਾਕ ਲਈ ਲੋਕ ਜਾ ਸੱਕਦੇ ਹਨ । ਇਸ ਤੋਂ ਇਲਾਵਾ ਚੰਡੀਗੜ੍ਹ ਵਿਚ ਹੋ ਰਹੀਆਂ ਮੌਤਾਂ ਦਾ ਆਡਿਟ ਕਰਵਾਇਆ ਜਾਵੇਗਾ । ਪ੍ਰਸ਼ਾਸਕ ਨੇ ਹਰ ਮੌਤ ਦਾ ਆਡਿਟ ਕਰਣ ਲਈ ਕਿਹਾ ਹੈ, ਤਾਂ ਕਿ ਇਲਾਜ ਵਿੱਚ ਜਿੱਥੇ ਜ਼ਰੂਰਤ ਹੈ ਉੱਥੇ ਸੁਧਾਰ ਕੀਤੇ ਜਾ ਸਕਣ। ਮੌਤਾਂ ਦੇ ਆਡਿਟ ਨਾਲ ਪਤਾ ਚੱਲੇਗਾ ਕਿ ਕਮੀਆਂ ਕਿੱਥੇ ਹਨ, ਤਾਂ ਕਿ ਇਨ੍ਹਾਂ ਨੂੰ ਦੂਰ ਕੀਤਾ ਜਾ ਸਕੇ । ਸੁਖਨਾ ਲੇਕ, ਮਿਊਜਿਅਮ, ਲਾਇਬਰੇਰੀ ਅਤੇ ਰਾਕ ਗਾਰਡਨ ਬੰਦ ਰਹਿਣਗੇ।