ਮੋਹਾਲੀ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟਕਨਾਲੋਜੀ ਦੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ. ਗਿੰਨੀ ਦੁੱਗਲ ਅਤੇ ਡਿਪਟੀ ਡੀ ਈ ਓ ਅੰਗਰੇਜ਼ ਸਿੰਘ ਦੀ ਰਹਿਨੁਮਾਈ ਹੇਠ ਗਰੀਨ ਸਕੂਲ ਪ੍ਰੋਗਰਾਮ ਦੀ ਵਰਕਸ਼ਾਪ ਲਗਾਈ ਗਈ, ਜਿਸ ਵਿਚ ਕਿ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਹਰੇਕ ਅਧਿਆਪਕ ਤੂੰ 10-10 ਬੂਟੇ ਦਿੱਤੇ ਗਏ।
ਇਥੇ ਇਹ ਦੱਸਣਯੋਗ ਹੈ ਪੀ.ਸੀ.ਐਸ.ਸੀ.ਟੀ. ਦੁਆਰਾ ਇਹ ਪ੍ਰੋਗਰਾਮ ਪਿਛਲੇ ਸਾਲ 2023 ਤੋਂ ਸਕੂਲਾਂ ਵਿਚ ਲਾਗੂ ਕਰਵਾਇਆ ਹੈ, ਜਿਸਦੇ ਕੋਆਰਡੀਨੇਟਰ ਸ੍ਰੀ ਅਜੈ ਕੁਮਾਰ, ਸ੍ਰੀਮਤੀ ਖੁਸ਼ਵਿੰਦਰ ਕੌਰ (ਹੈਡਮਿਸਟ੍ਰੈਸ), ਸ੍ਰੀ ਦਵਿੰਦਰ ਸਿੰਘ ਅਤੇ ਦੀਪਕ ਠਾਕੁਰ ਨੇ ਅੱਜ ਗਰੀਨ ਸਕੂਲ ਪ੍ਰੋਗਰਾਮ ਦੌਰਾਨ ਲਗਭਗ 250 ਦੇ ਕਰੀਬ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਤੋਂ ਜਾਣੂ ਕਰਵਾਇਆ। ਇਸ ਵਾਰ ਮੋਹਾਲੀ ਨੂੰ ਵੱਧ ਤੋਂ ਵੱਧ ਹਰਿਆ-ਭਰਿਆ ਬਣਾਉਣ ਦਾ ਪ੍ਰਣ ਵੀ ਲਿਆ। ਇਸ ਮੌਕੇ ਪਿਛਲੇ ਸਾਲਾਂ ਦੇ ਜੇਤੂ 4 ਸਕੂਲ ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਗ੍ਰੀਨ ਸਕੂਲ ਦਾ ਸਨਮਾਨ ਪ੍ਰਾਪਤ ਕੀਤਾ ਸੀ, ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ, ਅਫਸਰ ਅਤੇ ਡਿਪਟੀ ਡੀ ਈ ਓ ਤੋਂ ਗ੍ਰੀਨ ਸਰਟੀਫਿਕੇਟ ਪ੍ਰਾਪਤ ਕੀਤੇ। ਇਹਨਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਧੋ ਸੰਗਤੀਆ, ਸਰਕਾਰੀ ਹਾਈ ਸਕੂਲ ਫਾਟਵਾਂ,ਸਰਕਾਰੀ ਹਾਈ ਸਕੂਲ ਜੌਲਾਂ ਕਲਾਂ ਅਤੇ ਸਰਕਾਰੀ ਹਾਈ ਸਕੂਲ ਰਾਮਗੜ ਰੁੜਕੀਂ ਸ਼ਾਮਿਲ ਹਨ।