Thursday, September 19, 2024

Chandigarh

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਵਣ ਮਹਾਉਤਸਵ ਮਨਾਇਆ ਗਿਆ

August 09, 2024 04:06 PM
SehajTimes

ਅੱਜ ਮਿਤੀ 09 / 09/ 2024 ਨੂੰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਐਨਐਸਐਸ ਤੇ ਇਕੋ ਕਲੱਬ ਵੱਲੋਂ ਵਣ ਮਹਾ ਉਤਸਵ ਦੇ ਸੰਬੰਧ ਵਿੱਚ ਪੌਦੇ ਲਗਾਏ ਗਏI ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾਕਟਰ ਵਨੀਤਾ ਗਰਗ ਨੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਇਸ ਮੌਕੇ ਕਾਲਜ ਵਿੱਚ ਬਤੌਰ ਮੁੱਖ ਮਹਿਮਾਨ ਸਰਦਾਰ ਬੱਬੀ ਬਾਦਲ ਬੁਲਾਰਾ ਆਮ ਆਦਮੀ ਪਾਰਟੀ ਅਤੇ ਸਰਦਾਰ ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਨੇ ਸ਼ਿਰਕਤ ਕੀਤੀ। ਉਹਨਾਂ ਨੇ ਕਾਲਜ ਵਿੱਚ ਚੱਲ ਰਹੇ ਈਕੋ ਕਲੱਬ ਅਤੇ ਐਨਐਸਐਸ ਦੇ ਕੰਮਾਂ ਦੀ ਸ਼ਲਾਘਾ ਕੀਤੀ। ਸਰਦਾਰ ਬੱਬੀ ਬਾਦਲ ਨੇ ਆਪਣੀ ਫਾਊਂਡੇਸ਼ਨ ਬਬੀ ਬਾਦਲ ਫਾਊਂਡੇਸ਼ਨ ਵੱਲੋਂ ਕਾਲਜ ਨੂੰ ਫੁਟਬਾਲ, ਵਾਲੀਬਾਲ ਅਤੇ ਬਾਸਕਿਟ ਬਾਲ ਦੀਆਂ ਕਿੱਟਾਂ ਵੀ ਦਿੱਤੀਆਂ l ਉਹਨਾਂ ਨੇ ਵਿਦਿਆਰਥੀਆਂ ਦੇ ਖੇਡਾਂ ਦੇ ਖੇਤਰ ਵਿੱਚ ਕਾਰਗੁਜਾਰੀ ਦੀ ਵੀ ਸਲਾਂਘਾ ਕੀਤੀ।

ਇਸ ਦੇ ਨਾਲ ਹੀ ਉਹਨਾਂ ਨੇ ਕਾਲਜ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ। ਇਸਦੇ ਵਿੱਚ ਕਾਲਜ ਦੇ 80 ਵਲੰਟੀਰਾਂ ਨੇ ਹਿੱਸਾ ਲਿਆ। ਇਸ ਮੌਕੇ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਦਫ਼ਤਰ ਸਕੱਤਰ ਬੱਬੀ ਬਾਦਲ, ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਹਰਪ੍ਰੀਤ ਸਿੰਘ, ਪ੍ਰੋਫੈਸਰ ਜਸਵੀਰ ਕੌਰ, ਡਾ.ਜਸਵੀਰ ਸਿੰਘ, ਪ੍ਰੋਫੈਸਰ ਮਨਦੀਪ ਕੌਰ, ਡਾ. ਰੂਪ ਕਮਲ, ਡਾ.ਮਾਲਵਿਕਾ ਖੁਰਾਨਾ, ਡਾ.ਗੀਤ ਲਾਂਭਾ, ਡਾ. ਦਵਿੰਦਰ ਸਿੰਘ, ਪ੍ਰੋ. ਵਿਜੈ ਕੁਮਾਰ, ਸ. ਸੁਖਦੇਵ ਸਿੰਘ ਯੁਵਕ ਸੇਵਾਵਾ ਵਿਭਾਗ, ਪੰਜਾਬ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਭਗਵਾਨ ਸਿੰਘ ਆਦਿ ਹਾਜ਼ਰ ਸਨ।

Have something to say? Post your comment

 

More in Chandigarh

ਮੋਹਾਲੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 06 ਮੈਂਬਰੀ ਗਿਰੋਹ ਗ੍ਰਿਫ਼ਤਾਰ

ਨਵੇਂ ਕਮਿਸ਼ਨਰ ਟੀ ਬੈਨਿਥ ਨੇ ਚਾਰਜ ਸਾਂਭਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਕੀਤੀ ਮੁਲਾਕਾਤ

ਪੰਚਾਇਤੀ ਰਾਜ ਇਕਾਈਆਂ ਬਾਰੇ ਵਿਧਾਨ ਸਭਾ ਕਮੇਟੀ ਨੇ ਡੇਰਾਬੱਸੀ ਦਾ ਦੌਰਾ ਕੀਤਾ,ਵੱਖ ਵੱਖ ਕੰਮਾਂ ਦਾ ਜਾਇਜਾ ਲਿਆ

ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਵਿਧਾਨ ਸਭਾ ਵਿੱਚ ਬੈਠੇ 117 ਗਰੀਬਾਂ ਦੇ ਖਰਚੇ ਪੂਰੇ ਕਰਨ ਲਈ ਸਰਕਾਰ ਨੇ ਪਾਇਆ ਆਮ ਲੋਕਾਂ ਤੇ ਹੋਰ ਟੈਕਸਾਂ ਦਾ ਭਾਰ : ਕੁੰਭੜਾ

ਕੁੱਤਿਆਂ ਦੀ ਨਸਬੰਦੀ ਦੇ ਮਾਮਲੇ ਵਿੱਚ ਪਾਏ ਕੇਸ ਸੰਬੰਧੀ ਨਗਰ ਨਿਗਮ ਨੇ ਸੋਢੀ ਨੂੰ ਦਿੱਤਾ 50 ਹਜਾਰ ਦੇ ਹਰਜਾਨੇ ਦਾ ਚੈਕ

ਮੈਂ ਹੁਣ ਵੀ ਐਸੋਸੀਏਸ਼ਨ ਦਾ ਚੁਣਿਆ ਪ੍ਰਧਾਨ : ਬਲਜੀਤ ਸਿੰਘ ਬਲੈਕਸਟੋਨ

ਇੱਕ ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਜੁਰਮਾਨਾ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਚੋਣ ਦਾ ਮਾਮਲਾ ਉਲਝਿਆ

ਅਨਮੋਲ ਗਗਨ ਮਾਨ ਨੇ ਮਾਜਰੀ ਬਲਾਕ ਵਿਖੇ 100 ਲਾਭਪਾਤਰੀਆਂ ਨੂੰ 1.20 ਕਰੋੜ ਰੁਪਏ ਦੇ ਪੀ ਐਮ ਏ ਵਾਈ ਦੇ ਮਨਜ਼ੂਰੀ ਪੱਤਰ ਵੰਡੇ