ਐਸ.ਏ.ਐਸ.ਨਗਰ : ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ 216 ਮਰੀਜ਼ ਸਿਹਤਯਾਬ ਹੋਣ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਕ ਮਰੀਜ਼ ਕਰੋਨਾ ਦੀ ਜੰਗ ਵਿੱਚ ਹਾਰ ਗਿਆ ਤੇ ਮੌਤ ਹੋ ਗਈ ਅਤੇ 67 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ।
ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 2 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 7 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 45 ਕੇਸ, ਢਕੌਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 13 ਕੇਸ ਸ਼ਾਮਲ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਸਿਆਲਬਾ ਮਾਜਰੀ ਤੋਂ ਕੋਰੋਨਾ ਦੇ ਇਕ ਮਰੀਜ਼ 66 ਸਾਲਾ ਪੁਰਸ਼ ਦੀ ਗ੍ਰੇਸੀਅਨ ਹਸਪਤਾਲ ਮੁਹਾਲੀ ਵਿਖੇ ਮੌਤ ਹੋ ਗਈ।
ਜਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਕੁਲ 10900 ਪਾਜੇਟਿਵ ਕੇਸ ਮਿਲੇ ਹਨ, 9163 ਮਰੀਜ਼ ਠੀਕ ਹੋ ਗਏ ਅਤੇ 200 ਦੀ ਮੌਤ ਹੋ ਚੁੱਕੀ ਹੈ, 1537 ਕੇਸ ਐਕਟਿਵ ਹਨ।